JALANDHAR WEATHER

ਸ਼ਾਰਟ ਸਰਕਟ ਕਾਰਨ ਨਿੱਜੀ ਸਲੀਪਰ ਬੱਸ ਨੂੰ ਲੱਗੀ ਅੱਗ, ਪੰਜ ਦੀ ਮੌਤ

ਪਟਨਾ, 15 ਮਈ- ਬਿਹਾਰ ਦੇ ਬੇਗੂਸਰਾਏ ਤੋਂ ਦਿੱਲੀ ਜਾ ਰਹੀ ਇਕ ਨਿੱਜੀ ਸਲੀਪਰ ਬੱਸ ਨੂੰ ਲਖਨਊ-ਰਾਏਬਰੇਲੀ ਰੋਡ, ਮੋਹਨ ਲਾਲਗੰਜ ਦੇ ਉੱਪਰ ਲਖਨਊ ਦੇ ਕਿਸਾਨ ਮਾਰਗ ’ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਵੀ, ਬੱਸ ਲਗਭਗ ਇਕ ਕਿਲੋਮੀਟਰ ਤੱਕ ਚੱਲਦੀ ਰਹੀ। ਡਰਾਈਵਰ ਅਤੇ ਕੰਡਕਟਰ ਤੁਰੰਤ ਮੌਕੇ ਤੋਂ ਭੱਜ ਗਏ। ਪੁਲਿਸ ਅਤੇ ਆਮ ਲੋਕਾਂ ਦੀ ਮਦਦ ਨਾਲ ਸ਼ੀਸ਼ਾ ਤੋੜ ਕੇ ਬੱਸ ਵਿੱਚ ਬੈਠੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਫਾਇਰ ਬ੍ਰਿਗੇਡ ਨੇ ਲਗਭਗ ਅੱਧੇ ਘੰਟੇ ਵਿਚ ਅੱਗ ’ਤੇ ਕਾਬੂ ਪਾ ਲਿਆ। ਜਦੋਂ ਅੱਗ ਬੁਝਾਊ ਦਸਤੇ ਬੱਸ ਦੇ ਅੰਦਰ ਗਏ, ਤਾਂ ਉਨ੍ਹਾਂ ਨੂੰ ਉੱਥੇ ਪੰਜ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਅੱਗ ਲੱਗਣ ਕਾਰਨ ਝੁਲਸ ਗਏ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਵਿਚੋਂ ਇਕ ਨੂੰ ਛੱਡ ਕੇ ਬਾਕੀ ਚਾਰਾਂ ਦੀ ਪਛਾਣ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ