ਸੁਪਰੀਮ ਕੋਰਟ ਨੇ ਇਸਕਾਨ ਬੈਂਗਲੁਰੂ ਤੇ ਇਸਕਾਨ ਮੁੰਬਈ ’ਚ ਚੱਲ ਰਹੇ ਵਿਵਾਦ ’ਤੇ ਸੁਣਾਇਆ ਫ਼ੈਸਲਾ

ਨਵੀਂ ਦਿੱਲੀ, 16 ਮਈ- ਸੁਪਰੀਮ ਕੋਰਟ ਨੇ ਇਸਕਾਨ ਬੈਂਗਲੁਰੂ ਅਤੇ ਇਸਕਾਨ ਮੁੰਬਈ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਵਿਚ ਆਪਣਾ ਫੈਸਲਾ ਸੁਣਾਇਆ ਹੈ। ਜਸਟਿਸ ਅਭੈ ਐਸ. ਓਕੇ ਦੀ ਅਗਵਾਈ ਵਾਲੇ ਬੈਂਚ ਨੇ ਇਸਕਾਨ ਬੈਂਗਲੁਰੂ ਦੇ ਹੱਕ ਵਿਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬੈਂਗਲੁਰੂ ਵਿਚ ਇਸਕਾਨ ਮੰਦਰ ਰਜਿਸਟਰਡ ਇਸਕਾਨ ਸੁਸਾਇਟੀ ਬੈਂਗਲੁਰੂ ਨਾਲ ਸੰਬੰਧਿਤ ਇਕ ਸੁਤੰਤਰ ਸੰਸਥਾ ਹੈ। ਬੈਂਚ ਨੇ ਕਰਨਾਟਕ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸ ਵਿਚ ਇਹ ਫੈਸਲਾ ਸੁਣਾਇਆ ਗਿਆ ਸੀ ਕਿ ਬੈਂਗਲੁਰੂ ਵਿਚ ਇਸਕਾਨ ਮੰਦਰ ਇਸਕਾਨ ਸੁਸਾਇਟੀ, ਮੁੰਬਈ ਦਾ ਹੈ।