JALANDHAR WEATHER

ਜੰਮੂ ਕਸ਼ਮੀਰ: ਫ਼ੌਜ ਤੇ ਪੁਲਿਸ ਨੇ ਕੀਤੀ ਸਾਂਝੀ ਪ੍ਰੈਸ ਕਾਨਫ਼ਰੰਸ

ਸ੍ਰੀਨਗਰ, 16 ਮਈ- ਜੰਮੂ-ਕਸ਼ਮੀਰ ਵਿਚ ਪਿਛਲੇ ਤਿੰਨ ਦਿਨਾਂ ਵਿਚ ਦੋ ਮੁਕਾਬਲਿਆਂ ’ਚ ਛੇ ਅੱਤਵਾਦੀ ਮਾਰੇ ਗਏ ਹਨ। ਫੌਜ-ਪੁਲਿਸ ਨੇ ਅੱਜ ਇਕ ਸਾਂਝੀ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਕਸ਼ਮੀਰ ਵਿਚ ਅੱਤਵਾਦ ਵਿਰੁੱਧ ਕਾਰਵਾਈ ਜਾਰੀ ਹੈ। ਤ੍ਰਾਲ ਅਤੇ ਸ਼ੋਪੀਆਂ ਵਿਚ ਦੋ ਮੁਕਾਬਲਿਆਂ ਵਿਚ ਅੱਤਵਾਦੀ ਮਾਰੇ ਗਏ। ਇਕ ਕਾਰਵਾਈ ਉੱਚੇ ਪਹਾੜੀ ਇਲਾਕਿਆਂ ਵਿਚ ਹੋਈ ਤੇ ਇਕ ਕਾਰਵਾਈ ਪਿੰਡ ਵਿਚ ਹੋਈ। ਸੁਰੱਖਿਆ ਬਲਾਂ ਨੇ ਦੋਵਾਂ ਥਾਵਾਂ ’ਤੇ ਸਾਵਧਾਨੀ ਨਾਲ ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਕਿਹਾ ਕਿ ਸਾਰੇ ਸੁਰੱਖਿਆ ਬਲਾਂ ਵਿਚਕਾਰ ਤਾਲਮੇਲ ਚੰਗਾ ਸੀ ਅਤੇ ਇਹ ਕਾਰਵਾਈ ਇਸ ਦਾ ਸਬੂਤ ਹੈ। ਇਹ ਤਾਲਮੇਲ ਭਵਿੱਖ ਵਿਚ ਵੀ ਜਾਰੀ ਰਹੇਗਾ। ਅਸੀਂ ਜੰਮੂ-ਕਸ਼ਮੀਰ ਤੋਂ ਅੱਤਵਾਦ ਨੂੰ ਖ਼ਤਮ ਕਰਾਂਗੇ। ਅਸੀਂ ਕਸ਼ਮੀਰ ਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ, ਅਜਿਹੀ ਸਫ਼ਲਤਾ ਨਾ ਸਿਰਫ਼ ਮੁਸ਼ਕਿਲ ਹੁੰਦੀ ਬਲਕਿ ਅਸੰਭਵ ਵੀ ਹੁੰਦੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ