‘‘ਪਾਰਟੀ ਨੇ ਨਹੀਂ ਦਿੱਤਾ ਸ਼ਸ਼ੀ ਥਰੂਰ ਦਾ ਨਾਂਅ’’- ਜੈਰਾਮ ਰਮੇਸ਼

ਨਵੀਂ ਦਿੱਲੀ, 17 ਮਈ- ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰ ਕਿਹਾ ਕਿ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਭਾਰਤ ਸਰਕਾਰ ਨੇ ਮੈਨੂੰ ਹਾਲੀਆ ਘਟਨਾਵਾਂ ’ਤੇ ਦੇਸ਼ ਦਾ ਵਿਚਾਰ ਪੇਸ਼ ਕਰਨ ਲਈ ਪੰਜ ਮੁੱਖ ਦੇਸ਼ਾਂ ਦਾ ਦੌਰਾ ਕਰਨ ਲਈ ਇਕ ਸਰਬ-ਪਾਰਟੀ ਵਫ਼ਦ ਦੀ ਅਗਵਾਈ ਕਰਨ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗੱਲ ਰਾਸ਼ਟਰੀ ਹਿੱਤ ਦੀ ਆਉਂਦੀ ਹੈ ਅਤੇ ਮੇਰੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ, ਤਾਂ ਮੈਂ ਪਿੱਛੇ ਨਹੀਂ ਹਟਾਂਗਾ। ਜੈ ਹਿੰਦ! ਥਰੂਰ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਜੋ ਪਾਰਟੀ ਵਲੋਂ ਨਾਂਅ ਦਿੱਤੇ ਗਏ ਸਨ, ਉਨ੍ਹਾਂ ਵਿਚ ਥਰੂਰ ਦਾ ਨਾਂਅ ਨਹੀਂ ਹੈ। ਕਾਂਗਰਸ ਨੇ ਆਪਣੇ ਵਫ਼ਦ ਲਈ ਚਾਰ ਨੇਤਾਵਾਂ ਆਨੰਦ ਸ਼ਰਮਾ, ਗੌੋਰਵ ਗੋਗੋਈ, ਨਾਸਿਰ ਹੁਸੈਨ ਤੇ ਅਮਰਿੰਦਰ ਸਿੰਘ ਰਾਜਾ ਵੜਿ੍ਹੰਗ ਦੇ ਨਾਂਅ ਸਰਕਾਰ ਨੂੰ ਦਿੱਤੇ ਹਨ।