ਅਣ-ਪਛਾਤੇ ਹਮਲਾਵਰਾਂ ਨੇ ਕਾਰ ਸਵਾਰ ਵਿਅਕਤੀ ਨੂੰ ਮਾਰੀ ਗੋਲੀ

ਪਠਾਨਕੋਟ, (ਗੁਰਦਾਸਪੁਰ), 17 ਮਈ (ਸੰਧੂ, ਆਸ਼ੀਸ਼ ਸ਼ਰਮਾ)- ਪਠਾਨਕੋਟ ਦੇ ਚੱਕੀ ਪੁਲ ਨੇੜੇ ਹੁਣੇ ਹੁਣੇ ਗੱਡੀ ਵਿਚ ਸਵਾਰ ਹੋ ਕੇ ਆਏ ਅਣਪਛਾਤੇ ਹਮਲਾਵਰਾਂ ਵਲੋਂ ਜੰਮੂ-ਕਸ਼ਮੀਰ ਨੰਬਰ ਆਲਟੋ ਕਾਰ ਸਵਾਰ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਆਲਟੋ ਕਾਰ ਚਾਲਕ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ।