JALANDHAR WEATHER

ਨੂਰ ਖਾਨ ਏਅਰਬੇਸ ਤੇ ਹੋਰ ਥਾਵਾਂ ’ਤੇ ਡਿੱਗੀਆਂ ਭਾਰਤੀ ਮਿਜ਼ਾਇਲਾਂ- ਸ਼ਾਹਬਾਜ ਸ਼ਰੀਫ਼

ਇਸਲਾਮਾਬਾਦ, 17 ਮਈ- ਭਾਰਤੀ ਫੌਜ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਨੌਂ ਪਾਕਿਸਤਾਨੀ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਜੋ ਭਾਰਤ ਦੇ ਦਾਅਵਿਆਂ ਦਾ ਖੰਡਨ ਕਰਦੇ ਆ ਰਹੇ ਹਨ, ਨੇ ਪਹਿਲੀ ਵਾਰ ਮੰਨਿਆ ਹੈ ਕਿ ਭਾਰਤੀ ਮਿਜ਼ਾਈਲਾਂ ਨੂਰ ਖਾਨ ਏਅਰਬੇਸ ਅਤੇ ਹੋਰ ਥਾਵਾਂ ’ਤੇ ਡਿੱਗੀਆਂ। ਗੁਆਂਢੀ ਦੇਸ਼ ਦੀ ਉੱਚ ਲੀਡਰਸ਼ਿਪ ਨੇ ਵੀ ਪਹਿਲੀ ਵਾਰ ਮੰਨਿਆ ਹੈ ਕਿ ਫੌਜੀ ਠਿਕਾਣਿਆਂ ਨੂੰ ਨੁਕਸਾਨ ਪਹੁੰਚਿਆ ਹੈ। ਸ਼ਾਹਬਾਜ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਹਮਲੇ ਬਾਰੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਹਮਲੇ ਵਾਲੀ ਰਾਤ ਖੁਦ ਸੂਚਿਤ ਕੀਤਾ ਸੀ। ਆਪ੍ਰੇਸ਼ਨ ਸੰਧੂਰ ਤੋਂ ਬਾਅਦ ਭਾਰਤੀ ਹਮਲਿਆਂ ਵਿਚ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਲਈ ਦੇਸ਼ ਭਰ ਵਿੱਚ ਆਯੋਜਿਤ ਥੈਂਕਸਗਿਵਿੰਗ ਡੇ (ਯਮ-ਏ-ਤਸ਼ਕੁਰ) ਦੇ ਮੌਕੇ ’ਤੇ ਬੋਲਦਿਆਂ, ਸ਼ਾਹਬਾਜ਼ ਨੇ ਕਿਹਾ ਕਿ ਕਮਾਂਡਰ ਅਸੀਮ ਮੁਨੀਰ ਨੇ 9 ਅਤੇ 10 ਮਈ ਦੀ ਰਾਤ ਨੂੰ ਲਗਭਗ 2:30 ਵਜੇ ਸੁਰੱਖਿਅਤ ਲਾਈਨ ’ਤੇ ਮੈਨੂੰ ਫ਼ੋਨ ਕੀਤਾ ਅਤੇ ਮੈਨੂੰ ਦੱਸਿਆ, ਪ੍ਰਧਾਨ ਮੰਤਰੀ ਸਾਹਿਬ, ਭਾਰਤ ਨੇ ਹੁਣੇ ਹੀ ਆਪਣੀਆਂ ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ ਹਨ। ਇਨ੍ਹਾਂ ਵਿਚੋਂ ਇਕ ਨੂਰ ਖਾਨ ਹਵਾਈ ਅੱਡੇ ’ਤੇ ਡਿੱਗੀ ਅਤੇ ਬਾਕੀ ਕੁਝ ਹੋਰ ਖੇਤਰਾਂ ਵਿਚ ਡਿੱਗੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ