ਅਫ਼ਗਾਨਿਸਤਾਨ ਤੋਂ ਅੱਜ ਦੂਸਰੇ ਦਿਨ 6 ਟਰੱਕ ਪੁੱਜੇ ਭਾਰਤ


ਅਟਾਰੀ, (ਅੰਮ੍ਰਿਤਸਰ), 17 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਸ੍ਰੀਨਗਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਅਟਾਰੀ ਸਰਹੱਦ ਬੰਦ ਕਰ ਦਿੱਤੇ ਜਾਣ ’ਤੇ ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ ਆਉਣ ਵਾਲੇ ਸੁੱਕੇ ਮੇਵਿਆਂ ਦੇ ਵਪਾਰ ਰਸਤੇ ਨੂੰ ਪਾਕਿਸਤਾਨ ਨੇ ਬੰਦ ਕਰ ਦਿੱਤਾ ਸੀ। ਅੱਜ ਦੂਸਰੇ ਦਿਨ ਚੜਦੀ ਸਵੇਰੇ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਤਾਲਿਬਾਨ ਸਰਕਾਰ ਦੇ 6 ਸੁੱਕੇ ਮੇਵਿਆਂ ਦੇ ਟਰੱਕ ਭਾਰਤ ਦੀ ਅਟਾਰੀ ਸਰਹੱਦ ’ਤੇ ਪੁੱਜ ਗਏ ਹਨ। ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ ਸੁੱਕੇ ਮੇਵਿਆਂ ਦੇ ਟਰੱਕਾਂ ਵਿਚ ਹਰੀ ਸੌਗੀ, ਕਾਲੀ ਸੌਗੀ, ਮੁਨੱਕਾ ਸਮੇਤ ਅਫਗਾਨਿਸਤਾਨ ਬਦਾਮਾਂ ਦੀ ਗਿਰੀ ਸ਼ਾਮਿਲ ਹੈ।