JALANDHAR WEATHER

ਕਿਸਾਨ ਆਗੂਆਂ ਨੂੰ ਲਿਆ ਪੁਲਿਸ ਨੇ ਹਿਰਾਸਤ ’ਚ, ਘਰ ’ਚ ਹੀ ਕੀਤਾ ਨਜ਼ਰਬੰਦ

ਫਰੀਦਕੋਟ, 17 ਮਈ (ਜਸਵੰਤ ਸਿੰਘ ਪੁਰਬਾ)- ਅੱਜ ਫਰੀਦਕੋਟ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ ਵਲੋਂ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ’ਚ ਇਕ ਸਮਾਗਮ ’ਚ ਸ਼ਾਮਿਲ ਹੋਣਾ ਸੀ, ਜਿਨ੍ਹਾਂ ਦੀ ਆਮਦ ਤੋਂ ਪਹਿਲਾਂ ਹੀ ਕੁਝ ਕਿਸਾਨ ਆਗੂਆਂ ਨੂੰ ਘਰ ਅੰਦਰ ਹੀ ਨਜ਼ਰਬੰਦ ਕੀਤਾ ਗਿਆ। ਗੌਰਤਲਬ ਹੈ ਕਿ ਅੱਜ ਬੀ.ਕੇ.ਯੂ. ਸਿੱਧੂਪੁਰ ਦੇ ਕਿਸਾਨ ਆਗੂਆਂ ਵਲੋਂ ਮਾਰਕੀਟ ਕਮੇਟੀ ਦਫ਼ਤਰ ਫਰੀਦਕੋਟ ਵਿਖੇ ਇਕ ਮੀਟਿੰਗ ਰੱਖੀ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਧਰਮ ਪਤਨੀ ਦਾ ਵਿਰੋਧ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਵਲੋਂ ਕੁੱਝ ਕਿਸਾਨ ਆਗੂਆਂ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ