ਸ਼ੱਕੀ ਹਾਲਤ ਵਿਚ ਨੌਜਵਾਨ ਸਰਪੰਚ ਵਲੋਂ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ

ਮਮਦੋਟ/ਗੁਰੂ ਹਰਸਹਾਏ (ਫ਼ਿਰੋਜ਼ਪੁਰ), 1 ਜੂਨ (ਸੁਖਦੇਵ ਸਿੰਘ ਸੰਗਮ/ਹਰਚਰਨ ਸਿੰਘ ਸੰਧੂ) - ਪੁਲਿਸ ਥਾਣਾਂ ਲੱਖੋ ਕਿ ਬਹਿਰਾਮ ਦੇ ਪਿੰਡ ਤਰਿੱਡਾ ਦੇ ਨੌਜਵਾਨ ਸਰਪੰਚ ਨੇ ਬੀਤੀ ਰਾਤ ਸ਼ੱਕੀ ਹਾਲਤ ਵਿਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।। ਪਿੰਡ ਵਾਸੀਆਂ ਮੁਤਾਬਕ ਜਸ਼ਨ ਬਾਵਾ (25) ਪੁੱਤਰ ਤਰਸੇਮ ਲਾਲ ਪਿੰਡ ਤਰਿੱਡਾ ਦਾ ਮੌਜੂਦਾ ਸਰਪੰਚ ਸੀ ਤੇ ਬੀਤੀ ਰਾਤ ਉਸ ਨੇ ਪਿਸਤੌਲ ਨਾਲ ਕਥਿਤ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਫਿਲਹਾਲ ਇਸ ਸੰਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ।ਘਟਨਾ ਦਾ ਪਤਾ ਲੱਗਣ ਤੇ ਡੀਐਸਪੀ ਗੁਰੂਹਰਸਹਾਏ ਸਤਨਾਮ ਸਿੰਘ ਅਤੇ ਥਾਣਾ ਮੁਖੀ ਲੱਖੋ ਕਿ ਬਹਿਰਾਮ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ।