ਅਚਾਨਕ ਕਿਉਂ ਅਤੇ ਅਮਰੀਕੀ ਰਾਸ਼ਟਰਪਤੀ ਦੁਆਰਾ ਕਿਉਂ ਕੀਤਾ ਗਿਆ ਭਾਰਤ-ਪਾਕਿ ਦਰਮਿਆਨ ਜੰਗਬੰਦੀ ਦਾ ਐਲਾਨ? - ਪਵਨ ਖੇੜਾ

ਨਵੀਂ ਦਿੱਲੀ, 1 ਜੂਨ - ਕਾਂਗਰਸ ਨੇਤਾ ਪਵਨ ਖੇੜਾ ਕਹਿੰਦੇ ਹਨ, "ਕਾਂਗਰਸ ਪਾਰਟੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ। ਇਹ 1962 ਦੀ ਜੰਗ ਦੌਰਾਨ ਬੁਲਾਇਆ ਗਿਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਜੰਗ ਖ਼ਤਮ ਹੋਣ ਤੋਂ ਬਾਅਦ ਵੀ ਸੰਸਦ ਦਾ ਕੋਈ ਇਜਲਾਸ ਨਹੀਂ ਹੋਇਆ। ਸਵਾਲ ਹਰ ਰੋਜ਼ ਉੱਠ ਰਹੇ ਹਨ, ਉਨ੍ਹਾਂ ਵਿਚੋਂ ਸਭ ਤੋਂ ਵੱਡਾ ਸਵਾਲ ਡੋਨਾਲਡ ਟਰੰਪ ਦੇ ਦਾਅਵੇ ਹਨ। ਅਸੀਂ ਜੰਗਬੰਦੀ ਦੀਆਂ ਸ਼ਰਤਾਂ ਵੀ ਜਾਣਨਾ ਚਾਹੁੰਦੇ ਹਾਂ, ਇਹ ਇੰਨਾ ਅਚਾਨਕ ਕਿਉਂ ਐਲਾਨਿਆ ਗਿਆ ਅਤੇ ਅਮਰੀਕੀ ਰਾਸ਼ਟਰਪਤੀ ਦੁਆਰਾ ਕਿਉਂ ਐਲਾਨਿਆ ਗਿਆ?... ਸੀਡੀਐਸ ਦੇ ਬਿਆਨ ਫਿਰ ਤੋਂ ਕਈ ਸਵਾਲ ਖੜ੍ਹੇ ਕਰਦੇ ਹਨ। ਸਰਕਾਰ ਨੂੰ ਅੱਗੇ ਆਉਣ ਦੀ ਲੋੜ ਹੈ... ਦੇਸ਼ ਨੂੰ ਸਾਡੀ ਰੱਖਿਆ ਤਿਆਰੀ ਜਾਣਨ ਦੀ ਲੋੜ ਹੈ..."।