ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਭਾਰਤੀ ਹਵਾਈ ਸੈਨਾ ਦੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਏਅਰ ਸਟਾਫ ਅਫ਼ਸਰ ਵਜੋਂ ਸੰਭਾਲਿਆ ਅਹੁਦਾ

ਨਵੀਂ ਦਿੱਲੀ, 1 ਜੂਨ - ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਅੱਜ ਭਾਰਤੀ ਹਵਾਈ ਸੈਨਾ ਦੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਏਅਰ ਸਟਾਫ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ। ਰੱਖਿਆ ਮੰਤਰਾਲੇ ਅਨੁਸਾਰ ਏਅਰ ਮਾਰਸ਼ਲ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ ਅਤੇ 16 ਦਸੰਬਰ 1989 ਨੂੰ ਭਾਰਤੀ ਹਵਾਈ ਸੈਨਾ ਵਿਚ ਇਕ ਲੜਾਕੂ ਪਾਇਲਟ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਸੀ। ਉਨ੍ਹਾਂ ਨੇ ਮੁੱਖ ਤੌਰ 'ਤੇ ਵੱਖ-ਵੱਖ ਕਿਸਮਾਂ ਦੇ ਲੜਾਕੂ ਜਹਾਜ਼ਾਂ 'ਤੇ 3000 ਘੰਟੇ ਤੋਂ ਵੱਧ ਉਡਾਣ ਭਰੀ ਹੈ।ਭਾਰਤੀ ਹਵਾਈ ਸੈਨਾ ਦੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਏਅਰ ਸਟਾਫ ਅਫ਼ਸਰ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਏਅਰ ਹੈੱਡਕੁਆਰਟਰ ਵਿਖੇ ਡਾਇਰੈਕਟਰ ਜਨਰਲ (ਹਥਿਆਰ ਪ੍ਰਣਾਲੀਆਂ) ਸਨ। ਏਅਰ ਅਫਸਰ ਨੂੰ ਰਾਸ਼ਟਰਪਤੀ ਪੁਰਸਕਾਰ 'ਅਤਿ ਵਿਸ਼ਿਸ਼ਟ ਸੇਵਾ ਮੈਡਲ' ਅਤੇ 'ਵਾਯੂ ਸੈਨਾ ਮੈਡਲ' ਪ੍ਰਾਪਤ ਹੋ ਚੁੱਕੇ ਹਨ।