JALANDHAR WEATHER

ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼

 ਟੱਲੇਵਾਲ (ਬਰਨਾਲਾ), 1 ਜੂਨ (ਸੋਨੀ ਚੀਮਾ) - ਜ਼ਿਲ੍ਹਾਂ ਬਰਨਾਲਾ ਦੇ ਇਤਹਾਸਿਕ ਪਿੰਡ ਗਹਿਲ ਵਿਖੇ ਅੱਜ ਇਕ ਵਿਅਕਤੀ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ । ਜਾਣਕਾਰੀ ਅਨੁਸਾਰ ਅੱਜ ਪਿੰਡ ਗਹਿਲ ਦੇ ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਵਿਖੇ ਇਕ ਵਿਅਕਤੀ ਦਰਬਾਰ ਸਾਹਿਬ ਵਿਚ ਗਿਆ ਸੀ ਅਤੇ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਪਰ ਪਾਏ ਰੁਮਾਲਾ ਸਾਹਿਬ ਨੂੰ ਚੁੱਕ ਦਿੱਤਾ ਅਤੇ ਸੇਵਾਦਾਰ ਵਲੋ ਲਲਕਾਰਨ 'ਤੇ ਉਕਤ ਵਿਅਕਤੀ ਨੇ ਰੁਮਾਲਾ ਸਾਹਿਬ ਮੁੜ ਰੱਖ ਦਿੱਤਾ ਅਤੇ ਉਕਤ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਪੁਲਿਸ ਹਵਾਲੇ ਕਰ ਦਿੱਤਾ । ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ