ਪੀਓਕੇ ਨੂੰ ਵਾਪਸ ਲਵੇਗੀ ਭਾਜਪਾ - ਬ੍ਰਿਜ ਭੂਸ਼ਣ ਸ਼ਰਨ ਸਿੰਘ

ਗੋਂਡਾ (ਯੂ.ਪੀ.), 1 ਜੂਨ - ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਦੇ ਬਿਆਨ 'ਤੇ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਸਾਬਕਾ ਮੁਖੀ ਅਤੇ ਭਾਜਪਾ ਨੇਤਾ, ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, "ਪੀਓਕੇ ਨੂੰ ਕਿਸ ਨੇ ਛੱਡਿਆ? ਤੁਸ਼ਟੀਕਰਨ ਦੀ ਰਾਜਨੀਤੀ ਕਿਸਨੇ ਸ਼ੁਰੂ ਕੀਤੀ? ਕਿਸ ਦੇ ਸ਼ਾਸਨਕਾਲ ਵਿਚ ਇਹ ਦੇਸ਼ ਵੰਡਿਆ ਗਿਆ ਸੀ? ਇਹ ਕਾਂਗਰਸ ਸੀ। ਕਾਂਗਰਸ ਪੀਓਕੇ ਨੂੰ ਵਾਪਸ ਨਹੀਂ ਲੈ ਸਕਦੀ। ਭਾਜਪਾ ਪੀਓਕੇ ਨੂੰ ਵਾਪਸ ਲੈ ਲਵੇਗੀ। ਦੇਖਦੇ ਰਹੋ, ਪੀਓਕੇ ਟੁਕੜਿਆਂ ਵਿਚ ਵੰਡਿਆ ਜਾਣ ਵਾਲਾ ਹੈ," ।