JALANDHAR WEATHER

ਸੁਲਤਾਨਵਿੰਡ ਦੋਬੁਰਜੀ ਲਿੰਕ ਰੋਡ 'ਤੇ ਗੈਂਗਸਟਰ ਦਾ ਹੋਇਆ ਐਨਕਾਊਂਟਰ

 ਸੁਲਤਾਨਵਿੰਡ (ਅੰਮ੍ਰਿਤਸਰ), 1 ਜੂਨ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਅੰਦਰ ਆਉਂਦੇ ਦੋਬੁਰਜੀ ਲਿੰਕ ਰੋਡ 'ਤੇ ਪੁਲਿਸ ਵਲੋਂ ਇਕ ਗੈਂਗਸਟਰ ਦਾ ਐਨਕਾਊਂਟਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੁਲਿਸ ਥਾਣਾ ਬੀ ਡਵੀਜ਼ਨ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਅਤੇ ਥਾਣਾ ਸੁਲਤਾਨਵਿੰਡ ਦੇ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਦੱਸਿਆ ਗੁਰੂ ਅਰਜਨ ਦੇਵ ਕਲੋਨੀ ਗੋਇੰਦਵਾਲ ਸਾਹਿਬ ਦੇ ਇਕ ਗੈਂਗਸਟਰ ਗੁਰਲਾਲ ਸਿੰਘ ਹਰਮਨ ਪੁੱਤਰ ਸਰਵਣ ਸਿੰਘ ਨੂੰ ਪਿੰਡ ਸੁਲਤਾਨਵਿੰਡ ਇਲਾਕੇ ਵਿਚ ਪਿਸਤੌਲ ਦੀ ਬਰਾਮਦੀ ਕਰਨ ਲਈ ਲਿਆਂਦਾ ਗਿਆ ਸੀ ਤਾਂ ਗੁਰਲਾਲ ਸਿੰਘ ਨੇ ਬਰਾਮਦੀ ਮੌਕੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਇਲਾਜ ਲਈ ਉਸ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾ ਦੱਸਿਆ ਕਿ ਗੈਂਗਸਟਰ ਗੁਰਲਾਲ ਸਿੰਘ ਦੇ ਕਬਜੇ ਵਿਚੋਂ 30 ਬੋਰ ਦਾ ਪਿਸਤੌਲ ਅਤੇ ਇਕ ਜ਼ਿੰਦਾ ਰੋਂਦ ਬਰਾਮਦ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ