ਨੀਲੰਬੂਰ (ਕੇਰਲ) ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਭਾਜਪਾ ਨੇ ਐਡਵੋਕੇਟ ਮੋਹਨ ਜਾਰਜ ਨੂੰ ਐਲਾਨਿਆ ਉਮੀਦਵਾਰ

ਨੀਲੰਬੂਰ (ਕੇਰਲ), 1 ਜੂਨ - ਭਾਜਪਾ ਨੇ ਨੀਲੰਬੂਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਐਡਵੋਕੇਟ ਮੋਹਨ ਜਾਰਜ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਐਡਵੋਕੇਟ ਮੋਹਨ ਜਾਰਜ ਨੇ ਕਿਹਾ, "ਭਾਜਪਾ ਘੱਟ ਗਿਣਤੀਆਂ ਨੂੰ ਬਹੁਤ ਵਧੀਆ ਢੰਗ ਨਾਲ ਸਹਾਰਾ ਦੇ ਰਹੀ ਹੈ। ਭਾਜਪਾ ਦਾ ਨਾਅਰਾ ਭਾਰਤ ਦਾ ਵਿਕਾਸ ਅਤੇ ਕੇਰਲ ਦਾ ਵਿਕਾਸ ਹੈ। ਨੀਲੰਬੂਰ ਵਿਚ, ਸਾਡਾ ਨਾਅਰਾ ਨੀਲੰਬੂਰ ਦਾ ਵਿਕਾਸ ਹੈ। ਇੱਥੋਂ ਦੇ ਸਾਰੇ ਘੱਟ ਗਿਣਤੀ ਮੈਂਬਰ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ।"