ਸੜਕ ਹਾਦਸੇ ’ਚ 1 ਔਰਤ ਦੀ ਮੌਤ, 2 ਗੰਭੀਰ ਜ਼ਖ਼ਮੀ

ਲੋਹੀਆਂ ਖਾਸ, (ਜਲੰਧਰ), 7 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਨੈਸ਼ਨਲ ਹਾਈਵੇ ਅਧੀਨ ਆਉਂਦੀ ਲੋਹੀਆਂ-ਮਖੂ ਸੜਕ ’ਤੇ ਟਰੱਕ ਅਤੇ ਟਰੈਕਟਰ-ਟਰਾਲੀ ਵਿਚਕਾਰ ਵਾਪਰੇ ਇਕ ਭਿਆਨਕ ਹਾਦਸੇ ’ਚ ਟਰੈਕਟਰ-ਟਰਾਲੀ ’ਤੇ ਬੈਠੀ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮ੍ਰਿਤਕ ਔਰਤ ਦੇ ਪਤੀ ਦੇ ਸੱਟਾਂ ਲੱਗੀਆਂ ਹਨ ਅਤੇ ਟਰੱਕ ਡਰਾਇਵਰ ਦੀਆਂ ਲੱਤਾਂ ਤੇ ਪੈਰਾਂ ’ਤੇ ਬਹੁਤ ਗੰਭਰੀ ਸੱਟਾਂ ਲੱਗੀਆਂ ਹਨ। ਲੋਹੀਆਂ ਦੇ ਥਾਣਾ ਮੁਖੀ ਲਾਭ ਸਿੰਘ ਅਨੁਸਾਰ ਜ਼ਖ਼ਮੀਆਂ ਨੂੰ ਤੁਰੰਤ 112 ਦੀ ਮੁੱਢਲੀ ਸਹਾਇਤਾ ਤੋਂ ਬਾਅਦ 108 ਐਬੂੰਲੈਂਸ ਰਾਹੀਂ ਨਕੋਦਰ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹਨ।