JALANDHAR WEATHER

ਪੁਲਿਸ ਪ੍ਰਸ਼ਾਸਨ ਤੇ ਪੰਚਾਇਤ ਵਿਭਾਗ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਨਸ਼ਾ ਤਸਕਰ ਦਾ ਢਾਹਿਆ ਘਰ

ਗੱਗੋਮਾਹਲ, 17 ਜੁਲਾਈ (ਬਲਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਰਮਦਾਸ ਚੌਕੀ ਗੱਗੋਮਾਹਲ ਅਧੀਨ ਪੈਂਦੇ ਪਿੰਡ ਭੂਰੇਗਿੱਲ ਵਿਚ ਨਸ਼ਾ ਤਸਕਰ ਵਲੋਂ ਪੰਚਾਇਤੀ ਜ਼ਮੀਨ ਉਤੇ ਧੱਕੇ ਨਾਲ ਕਬਜ਼ਾ ਕਰਕੇ ਬਣਾਇਆ ਘਰ ਪੰਚਾਇਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਢਹਿ-ਢੇਰੀ ਕਰ ਦਿੱਤਾ ਗਿਆ। ਮੌਕੇ ਉਤੇ ਮੌਜੂਦ ਬੀ.ਡੀ.ਪੀ.ਓ. ਰਮਦਾਸ ਪਵਨ ਕੁਮਾਰ ਨੇ ਦੱਸਿਆ ਕਿ ਇਸ ਵਿਅਕਤੀ ਨੇ ਪਿੰਡ ਦੇ ਛੱਪੜ ਵਿਚ ਧੱਕੇ ਨਾਲ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀ, ਜਿਸ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਢਾਹ ਦਿੱਤਾ ਗਿਆ।

ਪੁਲਿਸ ਪ੍ਰਸ਼ਾਸਨ ਦੀ ਅਗਵਾਈ ਕਰ ਰਹੇ ਐਸ.ਪੀ.ਡੀ. ਅਦਿਤਿਆ ਵਾਰੀਅਰ ਨੇ ਦੱਸਿਆ ਕਿ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਉਤੇ 6 ਪਰਚੇ ਦਰਜ ਹਨ। ਆਖਰੀ ਪਰਚਾ 2024 ਵਿਚ ਦਰਜ ਹੋਇਆ ਸੀ, ਜਿਸ ਵਿਚ ਇਹ ਭਗੌੜਾ ਹੈ। ਅੱਜ ਪੰਚਾਇਤ ਵਿਭਾਗ ਨਾਲ ਮਿਲ ਕੇ ਪਿੰਡ ਦੀ ਜ਼ਮੀਨ ਉਤੇ ਧੱਕੇ ਨਾਲ ਬਣਾਏ ਘਰ ਨੂੰ ਢਾਹ ਦਿੱਤਾ ਗਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ