ਆਈ.ਈ.ਡੀ. ਦੀ ਬਰਾਮਦਗੀ ਦੇ ਸਬੰਧ 'ਚ 2 ਹੋਰ ਮੁਲਜ਼ਮ ਗ੍ਰਿਫਤਾਰ

ਨਵੀਂ ਦਿੱਲੀ, 17 ਜੁਲਾਈ-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ 2024 ਵਿਚ ਆਜ਼ਾਦੀ ਦਿਵਸ 'ਤੇ ਅਸਾਮ ਵਿਚ ਕਈ ਧਮਾਕੇ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ, ਗੁਹਾਟੀ ਦੇ ਦਿਸਪੁਰ ਲਾਸਟ ਗੇਟ ਵਿਖੇ ਉਲਫਾ (ਆਈ) ਅੱਤਵਾਦੀ ਸਮੂਹ ਦੁਆਰਾ ਲਗਾਏ ਗਏ ਇਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਦੀ ਬਰਾਮਦਗੀ ਦੇ ਸਬੰਧ ਵਿਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੱਸ ਦਈਏ ਕਿ ਅੱਤਵਾਦੀ ਸੰਗਠਨ ਦੁਆਰਾ ਗੁਹਾਟੀ, ਅਸਾਮ ਦੇ ਦਿਸਪੁਰ ਲਾਸਟ ਗੇਟ 'ਤੇ ਲਗਾਏ ਗਏ ਆਈ.ਈ.ਡੀ. ਨਾਲ ਜੁੜੇ ਹੋਏ ਪਾਏ ਗਏ ਸਨ, ਜੋ ਕਿ ਉਲਫਾ (ਆਈ) ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਪਿਛਲੇ ਸਾਲ ਆਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਵਿਗਾੜਨ ਲਈ ਦਿਸਪੁਰ ਲਾਸਟ ਗੇਟ ਸਮੇਤ ਅਸਾਮ ਭਰ ਵਿਚ ਕਈ ਆਈ.ਈ.ਡੀ. ਧਮਾਕੇ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ। ਐਨ.ਆਈ.ਏ. ਨੇ ਇਸ ਸਬੰਧੀ ਜਾਣਕਾਰੀ ਦਿੱਤੀ।