ਬਿਕਰਮ ਸਿੰਘ ਮਜੀਠੀਆ ਮਾਮਲੇ ’ਚ ਬੈਰਕ ਬਦਲੀ ਦੀ ਅਰਜ਼ੀ ਮੁਲਤਵੀ

ਐੱਸ. ਏ. ਐੱਸ. ਨਗਰ, 16 ਜੁਲਾਈ (ਕਪਿਲ ਵਧਵਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ, ਮਸ਼ੋਬਰਾ ਸਥਿਤ ਜਾਇਦਾਦ ਤੇ ਛਾਪੇਮਾਰੀ ਅਤੇ ਮਜੀਠੀਆ ਦੀ ਗਿ੍ਰਫ਼ਤਾਰੀ ਦੇ ਆਧਾਰ ਸੰਬੰਧੀ ਮਾਮਲੇ ’ਤੇ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਦੁਪਹਿਰ ਸੁਣਵਾਈ ਮੌਕੇ ਮਜੀਠੀਆ ਦੇ ਵਕੀਲ ਐਚ. ਐਸ. ਧਨੋਆ ਵਲੋਂ ਪਿਛਲੀ ਸੁਣਵਾਈ ’ਤੇ ਮੰਗਵਾਇਆ ਗਿਆ ਜੇਲ੍ਹ ਰਿਕਾਰਡ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਦੇ ਅਧਿਕਾਰੀਆਂ ਵਲੋਂ ਦਾਖਲ ਕਰਵਾਇਆ ਗਿਆ।
ਇਸ ਮੌਕੇ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਤਿੰਨੋਂ ਅਰਜ਼ੀਆਂ ਦੀ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ।