ਪੁਲਿਸ ਨਾਲ ਮੁਠਭੇੜ ’ਚ ਬਦਮਾਸ਼ ਜ਼ਖ਼ਮੀ

ਫਰੀਦਕੋਟ, (ਜਸਵੰਤ ਸਿੰਘ ਪੁਰਬਾ), 28 ਜੁਲਾਈ- ਬੀਤੇ ਦਿਨੀਂ ਫਰੀਦਕੋਟ ਦੇ ਪਿੰਡ ਬਾਹਮਣ ਵਾਲਾ ’ਚ ਹੋਏ ਕਤਲ ਮਾਮਲੇ ’ਚ ਇਕ ਸ਼ੂਟਰ ਨੂੰ ਕੱਲ੍ਹ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਸੀ, ਜਿਸ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਦੌਰਾਨ ਇਸਤੇਮਾਲ ਕੀਤੇ ਮੋਟਰਸਾਈਕਲ ਬਰਾਮਦ ਕਰਨ ਲਈ ਜਦ ਪੁਲਿਸ ਪਾਰਟੀ ਲੈ ਕੇ ਗਈ ਤਾਂ ਉਕਤ ਸ਼ੂਟਰ ਵਲੋਂ ਪਹਿਲਾ ਤੋਂ ਹੀ ਬਾਇਕ ਕੋਲ ਲੁਕਾ ਕੇ ਰੱਖੇ ਪਿਸਤੌਲ ਨਾਲ ਪੁਲਿਸ ’ਤੇ ਤਿੰਨ ਫਾਇਰ ਕੀਤੇ ਗਏ, ਜਿਸ ਦੌਰਾਨ ਜਵਾਬੀ ਫਾਇਰ ਦੌਰਾਨ ਗੋਲੀ ਸ਼ੂਟਰ ਦੀ ਲੱਤ ’ਤੇ ਵੱਜੀ, ਜਿਸ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ।