ਥਾਈਲੈਂਡ ਤੇ ਕੰਬੋਡੀਆ ਦੇ ਨੇਤਾ ਬਿਨਾਂ ਸ਼ਰਤ ਜੰਗਬੰਦੀ 'ਤੇ ਹੋਏ ਸਹਿਮਤ

ਨਵੀਂ ਦਿੱਲੀ, 28 ਜੁਲਾਈ-ਥਾਈਲੈਂਡ ਅਤੇ ਕੰਬੋਡੀਆ ਦੇ ਨੇਤਾ ਆਪਣੀਆਂ ਸਰਹੱਦੀ ਝੜਪਾਂ ਨੂੰ ਖਤਮ ਕਰਨ ਲਈ ਤੁਰੰਤ ਅਤੇ ਬਿਨਾਂ ਸ਼ਰਤ ਜੰਗਬੰਦੀ 'ਤੇ ਸਹਿਮਤ ਹੋਏ ਹਨ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਸੋਮਵਾਰ ਨੂੰ ਦੋ ਦੱਖਣ-ਪੂਰਬੀ ਏਸ਼ੀਆਈ ਗੁਆਂਢੀਆਂ ਵਿਚਕਾਰ ਮਲੇਸ਼ੀਆ ਵਿਚ ਗੱਲਬਾਤ ਤੋਂ ਬਾਅਦ ਕਿਹਾ।