JALANDHAR WEATHER

ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ ਫੌਜ ਦੀਆਂ ਪ੍ਰਾਪਤੀਆਂ ਸੁਣਨ ਵੇਲੇ ਕਿਸੇ ਨੇ ਤਾੜੀਆਂ ਤਕ ਵੀ ਨਹੀਂ ਵਜਾਈਆਂ - ਸਾਂਸਦ ਅਨੁਰਾਗ ਠਾਕੁਰ

ਨਵੀਂ ਦਿੱਲੀ, 28 ਜੁਲਾਈ-ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ, ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਹੁਣ ਤੱਕ ਇਥੇ ਬੋਲਣ ਵਾਲੇ ਸਾਰੇ ਵਿਰੋਧੀ ਸੰਸਦ ਮੈਂਬਰਾਂ ਵਿਚੋਂ ਇਕ ਵੀ ਸੰਸਦ ਮੈਂਬਰ ਨੇ ਖੜ੍ਹੇ ਹੋ ਕੇ ਇਹ ਨਹੀਂ ਕਿਹਾ ਕਿ ਇਸ ਅੱਤਵਾਦੀ ਹਮਲੇ ਵਿਚ ਲੋਕਾਂ ਤੋਂ ਉਨ੍ਹਾਂ ਦੇ ਧਰਮ ਬਾਰੇ ਪੁੱਛਿਆ ਗਿਆ ਤੇ ਮਾਰ ਦਿੱਤਾ ਗਿਆ। ਮੈਨੂੰ ਦੱਸੋ ਕਿ ਵਿਰੋਧੀ ਸੰਸਦ ਮੈਂਬਰਾਂ ਨੂੰ ਇਹ ਕਹਿਣ ਵਿਚ ਕੀ ਦਰਦ ਹੋਇਆ? ਜਦੋਂ ਰੱਖਿਆ ਮੰਤਰੀ ਭਾਰਤੀ ਫੌਜ ਦੀਆਂ ਪ੍ਰਾਪਤੀਆਂ 'ਤੇ ਚਰਚਾ ਕਰ ਰਹੇ ਸਨ ਤਾਂ ਕੋਈ ਤਾੜੀਆਂ ਤਕ ਵੀ ਨਹੀਂ ਵਜਾ ਰਿਹਾ ਸੀ। 

ਸਦਨ ਵਿਚ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਪਾਕਿਸਤਾਨ ਦੇ ਇੰਨੇ ਵੱਡੇ ਸਮਰਥਕ ਹਨ ਕਿ ਪਾਕਿਸਤਾਨ ਬਾਅਦ ਵਿਚ ਆਪਣਾ ਬਚਾਅ ਕਰਦਾ ਹੈ ਅਤੇ ਕਾਂਗਰਸ ਨੇਤਾ ਉਨ੍ਹਾਂ ਦਾ ਬਚਾਅ ਕਰਨ ਲਈ ਆਉਂਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ