ਆਪ੍ਰੇਸ਼ਨ ਸੰਧੂਰ 'ਤੇ ਬਹਿਸ ਦੌਰਾਨ ਅੱਜ ਇਕ ਹੋਰ ਆਪ੍ਰੇਸ਼ਨ ਮਹਾਦੇਵ ਚਲਾਇਆ - ਭਾਜਪਾ ਸੰਸਦ ਮੈਂਬਰ ਬੈਜਯੰਤ ਪਾਂਡਾ

ਨਵੀਂ ਦਿੱਲੀ, 28 ਜੁਲਾਈ-ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਬੋਲਦੇ ਹੋਏ, ਭਾਜਪਾ ਸੰਸਦ ਮੈਂਬਰ ਬੈਜਯੰਤ ਪਾਂਡਾ ਨੇ ਕਿਹਾ ਕਿ ਜਦੋਂ ਅਸੀਂ ਅੱਜ ਇਸ ਮੁੱਦੇ 'ਤੇ ਬਹਿਸ ਕਰ ਰਹੇ ਸੀ ਤਾਂ ਸਾਡੇ ਵਿਚੋਂ ਕੁਝ ਲੋਕਾਂ ਨੇ ਖ਼ਬਰਾਂ ਵਿਚ ਦੇਖਿਆ ਹੋਵੇਗਾ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਇਕ ਆਪ੍ਰੇਸ਼ਨ ਮਹਾਦੇਵ ਚਲਾਇਆ ਜਾ ਰਿਹਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਅੱਜ ਮਾਰੇ ਗਏ ਲੋਕਾਂ ਵਿਚੋਂ ਘੱਟੋ-ਘੱਟ ਇਕ ਪਹਿਲਗਾਮ ਹਮਲੇ ਵਿਚ ਸ਼ਾਮਿਲ ਸੀ।
ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਬੋਲਦੇ ਹੋਏ ਬੈਜਯੰਤ ਪਾਂਡਾ ਨੇ ਕਿਹਾ ਕਿ ਜੇ ਅਸੀਂ ਉਸ ਨਵੇਂ ਆਮ ਨੂੰ ਵੇਖੀਏ, ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ ਤਾਂ ਇਹ ਸਮਝਣਾ ਮਹੱਤਵਪੂਰਨ ਹੈ ਕਿ ਅਤੀਤ ਕੀ ਸੀ। ਅਤੀਤ ਵਿਚ, ਨਿਯਮਿਤ ਤੌਰ 'ਤੇ, ਲਗਭਗ ਰੋਜ਼ਾਨਾ ਆਧਾਰ 'ਤੇ, ਪਾਕਿਸਤਾਨੀ-ਪ੍ਰਯੋਜਿਤ ਅੱਤਵਾਦੀ ਭਾਰਤ 'ਤੇ ਹਮਲਾ ਕਰ ਰਹੇ ਸਨ ਅਤੇ ਭਾਰਤੀਆਂ ਨੂੰ ਮਾਰ ਰਹੇ ਸਨ। 2005 ਵਿਚ ਦਿੱਲੀ ਲੜੀਵਾਰ ਧਮਾਕੇ, ਇਕ ਡੋਜ਼ੀਅਰ ਪਾਕਿਸਤਾਨ ਨੂੰ ਭੇਜਿਆ ਗਿਆ ਸੀ।
2006 ਵਿਚ ਵਾਰਾਣਸੀ ਬੰਬ ਧਮਾਕੇ, ਭਾਰਤ ਨੇ ਭਾਰਤ-ਪਾਕਿਸਤਾਨ ਗੱਲਬਾਤ ਵਿਚ ਇਸ ਮੁੱਦੇ ਨੂੰ ਉਠਾਇਆ। 2008 ਵਿਚ ਮੁੰਬਈ ਹਮਲੇ, ਜਦੋਂ ਇੰਨੇ ਸਾਰੇ ਲੋਕ ਮਾਰੇ ਗਏ ਸਨ ਅਤੇ ਉਸ ਸਮੇਂ ਦੀ ਸਰਕਾਰ ਨੇ ਜਵਾਬੀ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਸੀ। ਜਵਾਬੀ ਕਾਰਵਾਈ ਦੀ ਯੋਜਨਾ ਸਾਡੀਆਂ ਹਥਿਆਰਬੰਦ ਫੌਜਾਂ ਦੁਆਰਾ ਬਣਾਈ ਗਈ ਸੀ ਪਰ ਉਸ ਸਮੇਂ ਦੀ ਸਰਕਾਰ ਨੇ ਜਵਾਬੀ ਕਾਰਵਾਈ ਦੀ ਇਜਾਜ਼ਤ ਨਹੀਂ ਦਿੱਤੀ। ਇਹ ਰਿਕਾਰਡ 'ਤੇ ਹੈ ਕਿ ਸਰਕਾਰ ਦੇ ਉਸ ਸਮੇਂ ਦੇ ਸਭ ਤੋਂ ਸੀਨੀਅਰ ਅਧਿਕਾਰੀਆਂ, ਭਾਵੇਂ ਉਹ ਵਿਦੇਸ਼ ਸਕੱਤਰ ਹੋਣ, ਉਸ ਸਮੇਂ ਦੇ NSA, ਨੇ ਪਾਕਿਸਤਾਨ 'ਤੇ ਜਵਾਬੀ ਹਮਲਾ ਨਾ ਕਰਨ ਦਾ ਫੈਸਲਾ ਲਿਆ। ਮੁੰਬਈ ਹਮਲਿਆਂ ਤੋਂ ਸੱਤ ਮਹੀਨੇ ਬਾਅਦ, ਉਸ ਸਮੇਂ ਦੇ ਪ੍ਰਧਾਨ ਮੰਤਰੀ ਰੂਸ ਵਿਚ SCO ਸੰਮੇਲਨ ਦੇ ਮੌਕੇ 'ਤੇ ਪਾਕਿਸਤਾਨੀ ਰਾਸ਼ਟਰਪਤੀ ਨੂੰ ਮਿਲੇ ਅਤੇ ਫੈਸਲਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਗੱਲਬਾਤ ਜਾਰੀ ਰੱਖਣਗੇ। ਸਾਡੀਆਂ ਉਸ ਸਮੇਂ ਦੀਆਂ ਸਰਕਾਰਾਂ ਦਹਾਕਿਆਂ ਤੋਂ ਉਨ੍ਹਾਂ ਨੂੰ ਖੁਸ਼ ਕਰਦੀਆਂ ਰਹੀਆਂ, ਉਨ੍ਹਾਂ 'ਤੇ ਉਨ੍ਹਾਂ ਦੇ ਅੱਤਵਾਦੀ ਫੰਡਿੰਗ ਨੂੰ ਰੋਕਣ ਲਈ ਕੋਈ ਦਬਾਅ ਨਹੀਂ ਪਾਈਆ।