ਅਦਾਕਾਰ ਰਾਜ ਕੁਮਾਰ ਰਾਓ ਜਲੰਧਰ ਦੀ ਅਦਾਲਤ 'ਚ ਹੋਏ ਪੇਸ਼, ਜਾਣੋ ਮਾਮਲਾ

ਜਲੰਧਰ, 28 ਜੁਲਾਈ (ਚੰਦੀਪ ਭੱਲਾ)-ਜਲੰਧਰ ਦੀ ਅਦਾਲਤ ਵਿਚ ਪੇਸ਼ ਫ਼ਿਲਮ 'ਬਹਿਣ ਹੋਗੀ ਤੇਰੀ' ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਸਾਲ 2017 ਵਿਚ ਥਾਣਾ 5 ਵਿਖੇ ਦਰਜ ਕੀਤੇ ਗਏ ਇਕ ਕੇਸ ਦੇ ਮਾਮਲੇ ਵਿਚ ਅਦਾਕਾਰ ਰਾਜ ਕੁਮਾਰ ਰਾਓ ਜੇ. ਐਮ. ਆਈ. ਸੀ. ਸ਼੍ਰੀਜਨ ਸ਼ੁਕਲਾ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦਿੰਦੇ ਹੋਏ ਕੇਸ ਦੀ ਅਗਲੀ ਸੁਣਵਾਈ ਲਈ 30 ਜੁਲਾਈ ਦੀ ਤਰੀਕ ਦਿੱਤੀ ਹੈ।
ਰਾਜ ਕੁਮਾਰ ਰਾਓ ਪਹਿਲਾਂ ਜ਼ਮਾਨਤ ਹਾਸਲ ਕਰ ਚੁੱਕੇ ਸਨ ਪਰ ਅਦਾਲਤ ਵਿਚ ਪੇਸ਼ ਨਾ ਹੋਣ ਕਰਕੇ ਅਦਾਲਤ ਨੇ ਉਨ੍ਹਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ, ਜਿਸ ਉਤੇ ਰਾਜ ਕੁਮਾਰ ਰਾਓ ਨੇ ਅੱਜ ਅਦਾਲਤ ਵਿਚ ਸਮਰਪਣ ਕਰਦੇ ਹੋਏ ਜ਼ਮਾਨਤ ਹਾਸਲ ਕੀਤੀ। ਇਸ ਫਿਲਮ ਵਿਚ ਭਗਵਾਨ ਸ਼ੰਕਰ ਗਲਤ ਤਰੀਕੇ ਨਾਲ ਪੇਸ਼ ਕਰਨ ਕਰਕੇ ਜਲੰਧਰ ਦੇ ਇਸ਼ਾਂਤ ਸ਼ਰਮਾ ਵਲੋਂ ਨਿਰਮਾਤਾ, ਨਿਰਦੇਸ਼ਕ ਨਿਤਿਨ ਅਤੇ ਅਮੁਲ ਵਿਕਾਸ ਤੋਂ ਇਲਾਵਾ ਸਰੂਤੀ ਹਸਨ ਅਤੇ ਰਾਜ ਕੁਮਾਰ ਖਿਲਾਫ ਮਾਮਲਾ ਦਰਜ ਕਰਵਾਇਆ ਸੀ।