JALANDHAR WEATHER

ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਸਮਾਪਤ, ਪੜ੍ਹੋ ਕੀ ਨਿਕਲਿਆ ਸਿੱਟਾ

ਚੰਡੀਗੜ੍ਹ, 28 ਜੁਲਾਈ-ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਤੋਂ ਬਾਅਦ, ਅਸੰਤੁਸ਼ਟ ਮੁਲਾਜ਼ਮਾਂ ਨੇ ਕਿਹਾ ਕਿ ਬੁੱਧਵਾਰ ਨੂੰ ਇਕ ਹੋਰ ਮੀਟਿੰਗ ਹੋਵੇਗੀ, ਜਿਸ ਵਿਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਠੇਕਾ ਰੱਦ ਕਰਨ ਦੀ ਸਾਡੀ ਮੰਗ ਰੱਖੀ ਗਈ ਹੈ ਅਤੇ ਉਥੇ ਤੱਥ ਪੇਸ਼ ਕੀਤੇ ਜਾਣਗੇ ਕਿ ਉਹ ਸਾਨੂੰ ਕਿਵੇਂ ਨੁਕਸਾਨ ਪਹੁੰਚਾਅ ਰਹੇ ਹਨ ਅਤੇ ਜੇਕਰ ਇਕ ਦਿਨ ਦੇ ਅੰਦਰ ਇਸਨੂੰ ਸਵੀਕਾਰ ਨਹੀਂ ਕੀਤਾ ਗਿਆ ਤਾਂ ਅਸੀਂ ਸੋਮਵਾਰ ਤੋਂ ਬੱਸਾਂ ਰੋਕ ਦੇਵਾਂਗੇ। ਕੱਲ੍ਹ ਸਵੇਰ ਤੋਂ ਹੋਣ ਵਾਲੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਤੇ ਬੱਸਾਂ ਸਵੇਰ ਤੋਂ ਨਹੀਂ ਰੁਕਣਗੀਆਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ