JALANDHAR WEATHER

ਜ਼ੀਰਾ ਹਲਕੇ ਤੋਂ ਚਾਰ ਸਟੇਟ ਤੇ ਚਾਰ ਜ਼ਿਲ੍ਹਾ ਡੈਲੀਗੇਟਾਂ ਦੀ ਹੋਈ ਚੋਣ

ਮੱਖੂ, 28 ਜੁਲਾਈ (ਵਰਿੰਦਰ ਮਨਚੰਦਾ)-ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਤਹਿਤ ਅੱਜ ਮੱਖੂ ਦੇ ਗੁਰਦੁਆਰਾ ਬਾਠਾਂਵਾਲਾ ਵਿਖੇ ਜਥੇਦਾਰ ਸੰਤਾ ਸਿੰਘ ਉਮੇਦਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਚਾਰ ਸਟੇਟ ਡੈਲੀਗੇਟ ਅਤੇ ਚਾਰ ਜ਼ਿਲ੍ਹਾ ਡੈਲੀਗੇਟ ਬਣਾਏ ਗਏ। ਇਸ ਮੌਕੇ ਜਥੇਦਾਰ ਸੰਤਾ ਸਿੰਘ ਉਮੇਦਪੁਰ ਅਤੇ ਚਰਨਜੀਤ ਸਿੰਘ ਬਰਾੜ ਸਾਬਕਾ ਸਕੱਤਰ ਨੇ ਸੰਬੋਧਨ ਦੌਰਾਨ ਕਰਨੈਲ ਸਿੰਘ ਪੀਰ ਮੁਹੰਮਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ ਹਨ।

ਉਨ੍ਹਾਂ ਚਾਰ ਸਟੇਟ ਡੈਲੀਗੇਟ ਅਤੇ ਚਾਰ ਜ਼ਿਲ੍ਹਾ ਡੈਲੀਗੇਟ ਬਣਾ ਕੇ ਹਾਜ਼ਰ ਮੈਂਬਰਾਨ ਤੋਂ ਜੈਕਾਰਿਆਂ ਨਾਲ ਪ੍ਰਵਾਨਗੀ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਦੱਸਿਆ ਕਿ ਜ਼ੀਰਾ ਹਲਕੇ ਦੀ ਮੈਂਬਰਸ਼ਿਪ ਭਰਤੀ ਤਹਿਤ ਸਮੁੱਚੀਆਂ ਕਾਪੀਆਂ ਉਨ੍ਹਾਂ ਦੀ ਅਗਵਾਈ ਹੇਠ ਪਹਿਲਾਂ ਹੀ ਬੀਬੀ ਸਤਵੰਤ ਕੌਰ ਨੂੰ ਸੌਂਪ ਦਿੱਤੀਆਂ ਗਈਆਂ ਸਨ, ਜਿਸ ਆਧਾਰ ’ਤੇ ਹੀ ਅੱਜ ਸਟੇਟ ਅਤੇ ਜ਼ਿਲ੍ਹਾ ਡੈਲੀਗੇਟ ਬਣਾਏ ਗਏ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਬੜੀ ਬੇਸਬਰੀ ਨਾਲ 11 ਅਗਸਤ ਦਾ ਇੰਤਜ਼ਾਰ ਕਰ ਰਹੇ ਹਨ, ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਜਥੇਬੰਦੀ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸੇ ਦੌਰਾਨ ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਗੁਰਮੁੱਖ ਸਿੰਘ ਸੰਧੂ ਅਕਾਲੀ ਆਗੂਆਂ ਨੇ ਹਲਕਾ ਜ਼ੀਰਾ ਦੇ ਉਨ੍ਹਾਂ ਸਰਗਰਮ ਅਕਾਲੀ ਵਰਕਰਾਂ ਜਿਨ੍ਹਾਂ ਇਕ ਜਾਂ ਇਕ ਤੋਂ ਵੱਧ ਕਾਪੀਆਂ ਭਰੀਆਂ ਹਨ, ਨੂੰ ਅਪੀਲ ਕੀਤੀ ਕਿ ਭਰਤੀ ਅਜੇ ਵੀ ਜਾਰੀ ਰਹੇਗੀ ਤੇ ਆਉਣ ਵਾਲੇ ਸਮੇਂ ਵਿਚ ਹਲਕਾ ਜ਼ੀਰਾ ਤੋਂ ਹੋਰ ਭਰਤੀ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ