ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਾਮਿਲ ਅੱਤਵਾਦੀ ਕਿਥੇ ਹਨ - ਸੰਸਦ ਮੈਂਬਰ ਪੱਪੂ ਯਾਦਵ

ਨਵੀਂ ਦਿੱਲੀ, 28 ਜੁਲਾਈ-ਲੋਕ ਸਭਾ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਭਾਸ਼ਣ 'ਤੇ, ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਵਿਚ ਸ਼ਾਮਿਲ ਅੱਤਵਾਦੀ ਕਿਥੇ ਹਨ? ਜੇਕਰ ਅਸੀਂ ਪਿਛਲੇ 1 ਮਹੀਨੇ ਵਿਚ ਉਨ੍ਹਾਂ ਨੂੰ ਨਹੀਂ ਫੜ ਸਕੇ ਤਾਂ ਇਸਦਾ ਮਤਲਬ ਹੈ ਕਿ ਦੇਸ਼ ਸੁਰੱਖਿਅਤ ਹੱਥਾਂ ਵਿਚ ਨਹੀਂ ਹੈ। ਪਾਕਿਸਤਾਨ ਸਾਡੇ 100 ਸੈਨਿਕਾਂ ਦੇ ਸਾਹਮਣੇ ਨਹੀਂ ਟਿਕ ਸਕਦਾ ਪਰ ਸਵਾਲ ਇਹ ਹੈ ਕਿ ਚੀਨ, ਜਿਸ ਕੋਲ ਨਵੀਂ ਤਕਨਾਲੋਜੀ ਹੈ ਅਤੇ (ਪਾਕਿਸਤਾਨ) ਦਾ ਸਮਰਥਨ ਕਰ ਰਿਹਾ ਹੈ, ਅਸੀਂ ਇਸ ਬਾਰੇ ਗੱਲ ਵੀ ਨਹੀਂ ਕਰ ਰਹੇ। ਧਾਰਾ 370 ਤੋਂ ਇਲਾਵਾ, ਉਨ੍ਹਾਂ ਕੋਲ ਕੋਈ ਮੁੱਦਾ ਨਹੀਂ ਰਿਹਾ ਅਤੇ ਧਾਰਾ 370 ਨੂੰ ਹਟਾਉਣ ਤੋਂ ਬਾਅਦ ਵੀ, ਹਮਲੇ ਹੋਏ ਹਨ ਅਤੇ ਕਸ਼ਮੀਰ ਅਸੁਰੱਖਿਅਤ ਰਿਹਾ ਹੈ।