JALANDHAR WEATHER

ਯੂ.ਪੀ. : ਕਰੰਟ ਫੈਲਣ ਕਾਰਨ ਮੰਦਰ ’ਚ ਭਾਜੜ, 2 ਮੌਤਾਂ, 29 ਜ਼ਖ਼ਮੀ

ਲਖਨਊ, 28 ਜੁਲਾਈ- ਯੂ.ਪੀ. ਦੇ ਬਾਰਾਬੰਕੀ ਦੇ ਔਸ਼ਨੇਸ਼ਵਰ ਮਹਾਦੇਵ ਮੰਦਰ ਵਿਚ ਭਾਜੜ ਮਚ ਗਈ। ਹਾਦਸੇ ਵਿਚ ਦੋ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਔਰਤਾਂ ਅਤੇ ਬੱਚਿਆਂ ਸਮੇਤ 29 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਰ ਰਾਤ 2 ਵਜੇ ਜਲਾਭਿਸ਼ੇਕ ਦੌਰਾਨ ਮੰਦਰ ਪਰਿਸਰ ਵਿਚ ਅਚਾਨਕ ਕਰੰਟ ਫੈਲਣ ਕਾਰਨ ਹੋਇਆ।

ਸੀ.ਐਮ.ਓ. ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਦਸੇ ਤੋਂ ਬਾਅਦ ਪੁਲਿਸ ਵਲੋਂ 29 ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ, ਜਿਥੇ ਉਨ੍ਹਾਂ ਵਿਚੋਂ ਦੋ ਦੀ ਰਸਤੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਝ ਬਾਂਦਰਾਂ ਨੇ ਬਿਜਲੀ ਦੀਆਂ ਤਾਰਾਂ ’ਤੇ ਛਾਲ ਮਾਰ ਦਿੱਤੀ, ਜਿਸ ਕਾਰਨ ਤਾਰ ਟੁੱਟ ਗਈ ਅਤੇ ਮੰਦਰ ਪਰਿਸਰ ਦੇ ਟੀਨ ਸ਼ੈੱਡ ’ਤੇ ਡਿੱਗ ਪਈ। ਇਸ ਕਾਰਨ ਕਰੰਟ ਫੈਲ ਗਿਆ।

ਔਸ਼ਨੇਸ਼ਵਰ ਮੰਦਰ ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਹੈ। ਚਸ਼ਮਦੀਦਾਂ ਦੇ ਅਨੁਸਾਰ, ਹਾਦਸੇ ਸਮੇਂ ਲਗਭਗ 3 ਹਜ਼ਾਰ ਲੋਕ ਦਰਸ਼ਨ ਲਈ ਲਾਈਨ ਵਿਚ ਖੜ੍ਹੇ ਸਨ।

ਤੁਹਾਨੂੰ ਦੱਸ ਦੇਈਏ ਕਿ ਐਤਵਾਰ ਸਵੇਰੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿਚ ਭਾਜੜ ਮਚੀ ਸੀ। ਇਸ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 30 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ