ਫਤਿਹਗੜ੍ਹ ਚੂੜੀਆਂ ’ਚ ਚੱਲੀ ਗੋਲੀ


ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 31 ਜੁਲਾਈ (ਮਨਜਿੰਦਰਪ੍ਰੀਤ ਸਿੰਘ ਫੁੱਲ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਅਜਨਾਲਾ ਰੋਡ ’ਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਮੋਟਰਸਾਈਕਲ ’ਤੇ ਸਵਾਰ ਦੋ ਅਣ-ਪਛਾਤੇ ਨੌਜਵਾਨਾਂ ਨੇ ਦਸਤੂਰ-ਏ-ਦਸਤਾਰ ਦੀ ਦੁਕਾਨ ’ਤੇ ਗੋਲੀ ਚਲਾਈ। ਐਸ.ਐਚ.ਓ. ਪ੍ਰਭਜੋਤ ਸਿੰਘ ਵਲੋਂ ਮੌਕੇ ’ਤੇ ਪਹੁੰਚ ਕੇ ਦੁਕਾਨ ਮਾਲਕ ਸਿਮਰਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਪਾਸੋਂ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।