ਜਸਵਿੰਦਰ ਭੱਲਾ ਦਾ ਦਿਹਾਂਤ, ਪੰਜਾਬੀ ਸੱਭਿਆਚਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ- ਸੁਖਪਾਲ ਸਿੰਘ ਖਹਿਰਾ

ਭੁਲੱਥ,(ਕਪੂਰਥਲਾ), 22 ਅਗਸਤ (ਮੇਹਰ ਚੰਦ ਸਿੱਧੂ)- ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰਸਿੱਧ ਕਾਮੇਡੀਅਨ ਪੰਜਾਬੀ ਫਿਲਮੀ ਕਲਾਕਾਰ ਜਸਵਿੰਦਰ ਭੱਲਾ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਕਿ ਜਸਵਿੰਦਰ ਭੱਲਾ ਦੇ ਦਿਹਾਂਤ ਨਾਲ ਪੰਜਾਬੀ ਸੱਭਿਆਚਾਰਕ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਲੰਬਾ ਦਹਾਕਾ ਪੰਜਾਬੀ ਫਿਲਮੀ ਜਗਤ ਤੇ ਪੰਜਾਬੀ ਨਾਟਕਾਂ ਤੇ ਸਕਿੱਟਾਂ ਰਾਹੀਂ ਪੰਜਾਬੀ ਮਾਂ ਬੋਲੀ ,ਪੰਜਾਬੀ ਵਿਰਸੇ, ਪੰਜਾਬੀ ਸੱਭਿਅਤਾ ਦੀ ਤਰਜ਼ਮਾਨੀ ਕਰਦੇ ਹੋਏ ਅਕਸਰ ਚਾਚਾ ਚਤਰਾ ਦਾ ਕਿਰਦਾਰ ਅਦਾ ਕਰਦੇ ਰਹੇ ਜਸਵਿੰਦਰ ਭੱਲਾ ਦੇ ਤੁਰ ਜਾਣ ’ਤੇ ਸੂਬਾ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਅੰਦਰ ਤੇ ਵਿਦੇਸ਼ਾਂ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ