JALANDHAR WEATHER

ਵੈਸ਼ਨੋ ਦੇਵੀ ਵਿਖੇ ਹਾਦਸੇ ਦਾ ਸ਼ਿਕਾਰ ਹੋਏ ਪਤਾਲਪੁਰੀ ਦੇ ਵਸਨੀਕਾਂ ਦਾ ਅੱਜ ਹੋਵੇਗਾ ਸਸਕਾਰ

ਕੱਥੂਨੰਗਲ, (ਅੰਮ੍ਰਿਤਸਰ), 28 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਪਤਾਲਪੁਰੀ ਦੇ ਵਸਨੀਕ, ਜੋ ਵੈਸ਼ਨੋ ਦੇਵੀ ਦਰਸ਼ਨਾਂ ਲਈ ਗਏ ਸਨ, ਦਾ ਉਥੇ ਢਿਗਾਂ ਡਿੱਗਣ ਕਾਰਨ ਦਿਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 25 ਅਗਸਤ ਨੂੰ ਅੰਮ੍ਰਿਤਸਰ ਤੋਂ ਰੇਲ ਗੱਡੀ ਰਾਹੀਂ ਆਪਣੇ ਪਰਿਵਾਰਾਂ ਸਮੇਤ 200 ਦੇ ਕਰੀਬ ਪਿੰਡ ਪਤਾਲਪੁਰੀ ਦੇ ਵਸਨੀਕ ਗਏ ਹੋਏ ਸਨ ਜਿੰਨ੍ਹਾਂ ਵਿਚ ਰਾਮ ਸਰਨ ਪੁੱਤਰ ਬਲਰਾਜ ਸਿੰਘ ਉਮਰ ਕਰੀਬ 40 ਸਾਲ, ਮਮਤਾ ਪਤਨੀ ਰਾਮ ਸਰਨ ਉਮਰ 38 ਸਾਲ ਅਤੇ ਉਨਾਂ ਦਾ ਪੁੱਤਰ ਰਾਜ ਪੁੱਤਰ ਰਾਮਸਰਨ ਕਰੀਬ 14 ਸਾਲ ਇਹ ਵੀ ਸਨ, ਜੋ ਇਸ ਦੁਖਦਾਈ ਹਾਦਸੇ ਦਾ ਸ਼ਿਕਾਰ ਹੋ ਗਏ। ਇੰਨ੍ਹਾਂ ਮ੍ਰਿਤਕਾਂ ਦੀਆ ਲਾਸ਼ਾਂ ਨੂੰ ਉਥੋਂ ਦੇ ਪੁਲਿਸ ਪ੍ਰਸ਼ਾਸਨ ਵਲੋਂ ਪੋਸਟਮਾਰਟ ਕਰਨ ਉਪਰੰਤ ਆਪਣੀਆਂ ਅਬੂਲੈਂਸਾਂ ਰਾਹੀਂ ਵਾਰਸਾਂ ਦੇ ਘਰਾਂ ਤੱਕ ਪਹੁੰਚਾਈਆਂ ਗਈਆਂ, ਜਿੰਨ੍ਹਾ ਦਾ ਸਸਕਾਰ ਅੱਜ ਪਿੰਡ ਪਤਾਲਪੁਰੀ ਵਿਖੇ ਕੀਤਾ ਜਾਵੇਗਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਪਰਿਵਾਰ ਦਾ ਚੌਥਾ ਮੈਂਬਰ ਕਿਤਿਕ ਉਰਫ਼ ਕ੍ਰਿਸ਼ਨਾਂ ਪੁੱਤਰ ਰਾਮਸਰਨ, ਜੋ ਕਿ ਇੰਨ੍ਹਾਂ ਨਾਲ ਅੱਗੇ ਨਿਕਲ ਗਿਆ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ