ਹੜ੍ਹ ਪੀੜਤ ਲੋਕਾਂ ਨੂੰ ਵੰਡਣ ਵਾਲੀ ਸਮੱਗਰੀ ਦਾ ਡੰਪ ਭੁਲੱਥ ਪ੍ਰਸ਼ਾਸ਼ਨ ਨੇ ਕੀਤਾ ਸੀਲ

ਨਡਾਲਾ, (ਕਪੂਰਥਲਾ), 4 ਸਤੰਬਰ (ਰਘਬਿੰਦਰ ਸਿੰਘ)- ਭੁਲੱਥ ਦੇ ਕੂਕਾ ਮੰਡ ਤੇ ਹੋਰਨਾਂ ਖੇਤਰਾਂ ਵਿਚ ਸਮਾਜ ਸੇਵੀਆਂ ਵਲੋਂ ਲਿਆਂਦੀ ਰਾਹਤ ਸਮੱਗਰੀ ਨਡਾਲਾ - ਬੇਗੋਵਾਲ ਰੋਡ ਪਿੰਡ ਰਾਏਪੁਰ ਰਾਜਪੂਤਾਂ ਨੇੜੇ , 18 ਮੈਂਬਰੀ ਕਮੇਟੀ ਵਲੋਂ ਡੰਪ ਕੀਤੀ ਗਈ ਸੀ ਤਾਂ ਜੋ ਪੀੜਤ ਲੋਕਾਂ ਤੱਕ ਪਹੁੰਚਾਈ ਜਾ ਸਕੇ ਪਰੰਤੂ ਭੁਲੱਥ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੇ ਦੇਰ ਰਾਤ ਉਸ ਨੂੰ ਸੀਲ ਕਰ ਦਿੱਤਾ ਹੈ। ਇਸ ਸੰਬੰਧੀ ਡੰਪ ਨੂੰ ਸੀਲ ਕਰਨ ਨਾਲ ਪੁੱਜੇ ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਇਸ ਨੂੰ ਡੰਪ ਕੀਤਾ ਗਿਆ ਹੈ ਤੇ ਅੱਜ ਇਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ