JALANDHAR WEATHER

ਦੇਰ ਰਾਤ ਆਪਸੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਕਤਲ

ਬੁਢਲਾਡਾ, (ਮਾਨਸਾ), 4 ਸਤੰਬਰ (ਸੁਨੀਲ ਮਨਚੰਦਾ) - ਸਥਾਨਕ ਸ਼ਹਿਰ ਅੰਦਰ ਸੇਵਕ ਸਿੰਘ ਦੀ ਪਿਛਲੇ ਕਈ ਦਿਨਾਂ ਤੋਂ ਦੂਸਰੇ ਗਰੁੱਪ ਨਾਲ ਖਿਚੋਤਾਣ ਚੱਲ ਰਹੀ ਸੀ, ਇਸੇ ਦੌਰਾਨ ਰਾਤ ਸਮੇਂ ਕਿਸੇ ਨਿੱਜੀ ਹੋਟਲ ਵਿਚ ਸਮਝੌਤੇ ਨੂੰ ਲੈ ਕੇ ਬੈਠੀਆਂ ਦੋਨੇ ਧਿਰਾਂ ਵਿਚ ਕਹਾ ਸੁਣੀ ਹੋ ਗਈ ਅਤੇ ਉੱਥੇ ਦੂਜੀ ਧਿਰ ਵਲੋਂ ਨੌਜਵਾਨ ਸੇਵਕ ਸਿੰਘ ਦੇ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਇਸ ਸੰਬੰਧੀ ਜਦ ਸ਼ਹਿਰ ਅੰਦਰ ਪਤਾ ਲੱਗਿਆ ਤਾਂ ਪਰਿਵਾਰਕ ਮੈਂਬਰਾਂ ਸਣੇ ਸ਼ਹਿਰ ਦੇ ਲੋਕ ਸਿਵਲ ਹਸਪਤਾਲ ਵਿਖੇ ਇਕਠੇ ਹੋਏ ਅਤੇ ਇਨਸਾਫ਼ ਦੀ ਮੰਗ ਕੀਤੀ। ਮ੍ਰਿਤਕ ਚਾਰ ਭੈਣਾਂ ਦਾ ਇਕੱਲਾ ਭਰਾ ਸੀ। ਲੜਾਈ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਡੀ. ਐਸ. ਪੀ. ਬੁਢਲਾਡਾ ਸਿਕੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ