ਸ਼ਹੀਦ ਭਗਤ ਸਿੰਘ ਨਗਰ ਦਾ ਬੁਰਜ ਟਹਿਲ ਦਾਸ ਦਾ ਬੰਨ੍ਹ ਟੁੱਟਿਆ

ਨਵਾਂਸ਼ਹਿਰ, 9 ਸਤੰਬਰ (ਜਸਬੀਰ ਸਿੰਘ ਨੂਰਪੁਰ, ਗੁਰਨਾਮ ਸਿੰਘ ਖੁਰਦ)- ਨਵਾਂਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਸਤਲੁਜ ਦਰਿਆ ’ਤੇ ਪੈਂਦਾ ਬੁਰਜ ਟਹਿਲ ਦਾਸ ਬੰਨ੍ਹ ਤਿੰਨ ਥਾਵਾਂ ’ਤੋਂ ਟੁੱਟ ਗਿਆ। ਬੰਨ੍ਹ ਨੂੰ ਮਜ਼ਬੂਤ ਕਰਨ ਲਈ ਰਾਤ ਭਰ ਤੋਂ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਪੁੱਜੇ ਹੋਏ ਹਨ। ਇਸ ਬੰਨ੍ਹ ਦੇ ਟੁੱਟਣ ਨਾਲ ਇਲਾਕੇ ਦੇ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ ਆ ਗਏ । ਕੁਲਦੀਪ ਸਿੰਘ ਵਜੀਦਪੁਰ ਪ੍ਰਧਾਨ ਦੁਆਬਾ ਕਿਸਾਨ ਯੂਨੀਅਨ ਨੇ ਆਖਿਆ ਕਿ ਰਾਤ ਦੇ ਸਮੇਂ ਜਿਵੇਂ ਹੀ ਬੰਨ੍ਹ ਦੇ ਟੁੱਟਣ ਦਾ ਪਤਾ ਲੱਗਿਆ ਤਾਂ ਇਲਾਕੇ ਦੇ ਲੋਕਾਂ ਨੂੰ ਅਨਾਉਂਸਮੈਂਟ ਕਰਕੇ ਸੱਦਿਆ ਗਿਆ। ਉਹਨਾਂ ਆਖਿਆ ਕਿ ਬੰਨ੍ਹ ਨੂੰ ਮਜਬੂਤ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।