ਬਾਈਕ ਤੇ ਕਾਰ ਫਲਾਈਓਵਰ ਤੋਂ ਹੇਠਾਂ ਰੇਲਵੇ ਲਾਈਨ 'ਤੇ ਡਿੱਗੀ, ਸਵਾਰ ਜ਼ਖਮੀ

ਨਵੀਂ ਦਿੱਲੀ, 14 ਸਤੰਬਰ-ਦਿੱਲੀ ਪੁਲਿਸ ਨੇ ਕਿਹਾ ਕਿ ਮੁਕਰਬਾ ਚੌਕ ਦੇ ਨੇੜੇ ਇਕ ਬਾਈਕ ਅਤੇ ਇਕ ਕਾਰ ਫਲਾਈਓਵਰ ਤੋਂ ਹੇਠਾਂ ਰੇਲਵੇ ਲਾਈਨ 'ਤੇ ਡਿੱਗ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਕਰਮਚਾਰੀ ਮੌਕੇ 'ਤੇ ਮੌਜੂਦ ਹਨ।