ਭਾਰਤ ਦੀ ਜੈਸਮੀਨ ਲੰਬੋਰੀਆ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ

ਨਵੀਂ ਦਿੱਲੀ, 14 ਸਤੰਬਰ-ਭਾਰਤ ਦੀ ਜੈਸਮੀਨ ਲੰਬੋਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2025 ਵਿਚ 57 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਸਨੇ ਫਾਈਨਲ ਮੈਚ ਵਿਚ ਸਪਿਲਟ ਫੈਸਲੇ ਨਾਲ ਪੋਲੈਂਡ ਦੀ ਜੂਲੀਆ ਸੇਰੇਮੇਟਾ ਨੂੰ ਹਰਾਇਆ। ਇਸ ਚੈਂਪੀਅਨਸ਼ਿਪ ਵਿਚ ਭਾਰਤ ਲਈ ਇਹ ਪਹਿਲਾ ਸੋਨ ਤਗਮਾ ਹੈ। ਜੂਲੀਆ ਸੇਰੇਮੇਟਾ ਨੇ ਹਾਲ ਹੀ ਵਿਚ ਪੈਰਿਸ ਓਲੰਪਿਕ 2024 ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।