ਮਹਿੰਦਰ ਕੇ.ਪੀ. ਦੇ ਬੇਟੇ ਦੀ ਹਾਦਸੇ ਸਮੇਂ ਦੀ ਸੀ.ਸੀ.ਟੀ.ਵੀ. ਆਈ ਸਾਹਮਣੇ

ਜਲੰਧਰ, 14 ਸਤੰਬਰ-ਜਲੰਧਰ ਵਿਚ ਦੇਰ ਰਾਤ ਮਹਿੰਦਰ ਕੇ.ਪੀ. ਦੇ ਬੇਟੇ ਦੀ ਤੇਜ਼ ਰਫਤਾਰ ਟੱਕਰ ਕਾਰਨ ਮੌਤ ਹੋ ਗਈ। ਭਿਆਨਕ ਸੜਕ ਹਾਦਸੇ ਦਾ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਇਆ ਹੈ। ਸੀ.ਸੀ.ਟੀ.ਵੀ. ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਦੀ ਮੁੱਖ ਸੜਕ ਤੋਂ ਲੰਘ ਰਹੀ ਇਕ ਤੇਜ਼ ਰਫ਼ਤਾਰ ਕਾਰ ਗਲੀ ਤੋਂ ਆ ਰਹੀ ਇਕ ਕਾਰ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਕਾਰ ਪਿੱਛੇ ਖੜ੍ਹੀਆਂ ਕਾਰਾਂ ਨਾਲ ਵੀ ਟਕਰਾਅ ਗਈ ਅਤੇ ਦੁਬਾਰਾ ਸੜਕ 'ਤੇ ਆ ਗਈ। ਇਸ ਦੌਰਾਨ ਮਹਿੰਦਰ ਕੇ.ਪੀ. ਦਾ ਪੁੱਤਰ ਰਿਚੀ ਕੇ.ਪੀ. ਜੋ ਕਿ ਆਪਣੀ ਫਾਰਚੂਨਰ ਕਾਰ ਵਿਚ ਬੈਠਾ ਸੀ, ਗੰਭੀਰ ਜ਼ਖਮੀ ਹੋ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੌਤ ਗਰਦਨ ਦੇ ਮਣਕੇ ਟੁੱਟਣ ਕਾਰਨ ਹੋਈ ਹੈ।