JALANDHAR WEATHER

ਪਿੰਡ ਦਰੀਏਵਾਲ ਨੇੜੇ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਕਾਬੂ

ਸੁਲਤਾਨਪੁਰ ਲੋਧੀ,14 ਸਤੰਬਰ (ਥਿੰਦ)-ਬੀਤੀ ਰਾਤ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਦਰੀਏਵਾਲ ਨੇੜੇ ਇਲਾਕਾ ਨਿਵਾਸੀਆਂ ਨੇ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਗਰੋਹ ਨੂੰ ਮੌਕੇ ਉਤੇ ਕਾਬੂ ਕੀਤਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਗਰੋਹ ਨੇ 40 ਤੋਂ 50 ਮੋਟਰਾਂ ਤੋਂ ਲਗਾਤਾਰ ਤਾਰਾਂ ਅਤੇ ਸਟਾਰਟਰ ਚੋਰੀ ਕੀਤੇ ਸਨ। ਸਾਬਕਾ ਸਰਪੰਚ ਅਵਤਾਰ ਸਿੰਘ ਲਾਡੀ, ਦੇਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ ਰਾਣਾ ਨੇ ਦੱਸਿਆ ਕਿ ਅੱਕੇ ਹੋਏ ਕਿਸਾਨ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੋਟਰਾਂ ਉਤੇ ਪਹਿਰਾ ਲਾ ਕੇ ਬੈਠਦੇ ਸਨ । ਰਾਤ 1 ਵਜੇ ਦੇ ਕਰੀਬ ਇਹ ਚੋਰ ਮੌਕੇ ਉਤੇ ਕਾਬੂ ਕਰ ਲਏ ਗਏ। ਇਸ ਸਮੇਂ ਚੋਰ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਦੀ ਗ੍ਰਿਫਤ ਵਿਚ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ