JALANDHAR WEATHER

ਅਮਰੀਕਾ ਜਾਣ-ਬੁੱਝ ਕੇ ਭਾਰਤ ਪ੍ਰਤੀ ਅਪਣਾ ਰਿਹੈ ਲੜਾਕੂ ਰਵੱਈਆ - ਮਨੀਸ਼ ਤਿਵਾੜੀ

ਨਵੀਂ ਦਿੱਲੀ, 20 ਸਤੰਬਰ- ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਐਚ-1ਬੀ ਬਿਨੈਕਾਰਾਂ ਨੂੰ ਸਪਾਂਸਰ ਕਰਨ ਲਈ ਕੰਪਨੀਆਂ ਦੁਆਰਾ ਅਦਾ ਕੀਤੀ ਜਾਣ ਵਾਲੀ ਫੀਸ ਨੂੰ 100,000 ਡਾਲਰ ਤੱਕ ਵਧਾਉਣ ਲਈ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕਰਨ ’ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਅਮਰੀਕਾ ਯੋਜਨਾਬੱਧ ਢੰਗ ਨਾਲ ਭਾਰਤ ’ਤੇ ਹਮਲਾ ਕਰ ਰਿਹਾ ਹੈ। ਐਚ-1ਬੀ ਵੀਜ਼ਾ ਦੇ ਸੰਬੰਧ ਵਿਚ ਜੋ ਹੋਇਆ, ਉਹ ਬਿਲਕੁਲ ਵੀ ਸੰਜੋਗ ਨਹੀਂ ਹੈ। ਜੇਕਰ ਤੁਸੀਂ ਇਸ ਨੂੰ ਇਸ ਸੰਦਰਭ ਵਿਚ ਦੇਖਦੇ ਹੋ ਤਾਂ ਪਾਕਿਸਤਾਨ ਦੇ ਉਕਸਾਉਣ ’ਤੇ ਅਮਰੀਕਾ ਦੁਆਰਾ ਸਮੇਂ ਤੋਂ ਪਹਿਲਾਂ ਜੰਗਬੰਦੀ ਦੀ ਘੋਸ਼ਣਾ, ਬਾਅਦ ਵਿਚ ਵਾਈਟ ਹਾਊਸ ਵਿਚ ਪਾਕਿਸਤਾਨੀ ਫੌਜ ਮੁਖੀ ਦਾ ਸਨਮਾਨ ਅਤੇ ਸਵਾਗਤ, ਉਸ ਤੋਂ ਬਾਅਦ 50% ਟੈਰਿਫ ਜੋ ਅਮਰੀਕਾ ਦੁਆਰਾ ਲਗਾਏ ਗਏ ਹਨ ਅਤੇ ਇਥੋਂ ਤੱਕ ਕਿ ਸਾਊਦੀ-ਪਾਕਿਸਤਾਨੀ ਰੱਖਿਆ ਸਾਂਝੇਦਾਰੀ ਵੀ ਅਮਰੀਕਾ ਦੇ ਚੁੱਪ-ਚਾਪ ਸਮਰਥਨ ਅਤੇ ਆਸ਼ੀਰਵਾਦ ਤੋਂ ਬਿਨ੍ਹਾਂ ਨਹੀਂ ਹੋ ਸਕਦੀ ਸੀ। ਇਸ ਲਈ ਬਹੁਤ ਹੀ ਯੋਜਨਾਬੱਧ ਢੰਗ ਨਾਲ, ਅਣਜਾਣ ਅਤੇ ਸਮਝ ਤੋਂ ਬਾਹਰ ਕਾਰਨਾਂ ਕਰਕੇ ਅਮਰੀਕਾ ਜਾਣ-ਬੁੱਝ ਕੇ ਭਾਰਤ ਪ੍ਰਤੀ ਲੜਾਕੂ ਰਵੱਈਆ ਅਪਣਾ ਰਿਹਾ ਹੈ ਅਤੇ ਇਹ ਭਾਰਤ-ਅਮਰੀਕਾ ਸੰਬੰਧਾਂ ਲਈ ਚੰਗਾ ਸੰਕੇਤ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ