JALANDHAR WEATHER

ਪ੍ਰਧਾਨ ਮੰਤਰੀ ਵਲੋਂ ਵਰਚੁਅਲੀ ਕੀਤਾ ਗਿਆ ਅਤਿ ਆਧੁਨਿਕ ਕਰੂਜ਼ ਟਰਮੀਨਲ ਦਾ ਉਦਘਾਟਨ

ਗੁਜਰਾਤ, 20 ਸਤੰਬਰ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਗੁਜਰਾਤ ਦੇ ਭਾਵਨਗਰ ਤੋਂ ਮੁੰਬਈ ਦੇ ਅਤਿ-ਆਧੁਨਿਕ ਕਰੂਜ਼ ਟਰਮੀਨਲ ਦਾ ਵਰਚੁਅਲੀ ਉਦਘਾਟਨ ਕੀਤਾ। ਇਹ ਦੇਸ਼ ਦਾ ਸਭ ਤੋਂ ਵੱਡਾ ਕਰੂਜ਼ ਟਰਮੀਨਲ ਹੈ, ਜੋ ਕਿ ਇੰਦਰਾ ਡੌਕ, ਬੈਲਾਰਡ ਪੀਅਰ, ਮੁੰਬਈ ਬੰਦਰਗਾਹ ’ਤੇ ਬਣਾਇਆ ਗਿਆ ਹੈ।

ਇਸ ਨੂੰ ਮੁੰਬਈ ਇੰਟਰਨੈਸ਼ਨਲ ਕਰੂਜ਼ ਟਰਮੀਨਲ ਦਾ ਨਾਮ ਦਿੱਤਾ ਗਿਆ ਹੈ। ਇਸ ਦੀ ਉਸਾਰੀ ’ਤੇ 556 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਨੂੰ ਭਾਰਤੀ ਕਰੂਜ਼ ਸੈਰ-ਸਪਾਟੇ ਦਾ ਪ੍ਰਵੇਸ਼ ਦੁਆਰ ਕਿਹਾ ਜਾਵੇਗਾ ਤੇ ਇਸ ਦੀ ਛੱਤ ਸਮੁੰਦਰ ਦੀਆਂ ਲਹਿਰਾਂ ਵਰਗੀ ਬਣਾਈ ਗਈ ਹੈ।

ਕੇਂਦਰੀ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਮੁੰਬਈ ਦਾ ਇਕ ਅਮੀਰ ਸਮੁੰਦਰੀ ਇਤਿਹਾਸ ਹੈ ਅਤੇ ਇਹ ਟਰਮੀਨਲ ਭਾਰਤ ਨੂੰ ਇਕ ਗਲੋਬਲ ਕਰੂਜ਼ ਸੈਰ-ਸਪਾਟਾ ਕੇਂਦਰ ਬਣਾਉਣ ਵੱਲ ਇਕ ਵੱਡਾ ਕਦਮ ਹੈ।

ਸਰਕਾਰ ਨੇ ਕਰੂਜ਼ ਇੰਡੀਆ ਮਿਸ਼ਨ ਦੇ ਤਹਿਤ ਇਸ ਟਰਮੀਨਲ ਨੂੰ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਵਿਕਸਤ ਕੀਤਾ ਹੈ। ਇਸ ਦੇ ਤਿੰਨ ਥੰਮ੍ਹ ਸਮੁੰਦਰੀ-ਬੰਦਰਗਾਹ ਕਰੂਜ਼, ਨਦੀ ਅਤੇ ਅੰਦਰੂਨੀ ਕਰੂਜ਼ ਅਤੇ ਟਾਪੂ-ਲਾਈਟਹਾਊਸ ਕਰੂਜ਼ ਹਨ। 21 ਸਤੰਬਰ ਨੂੰ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਰਸਮੀ ਤੌਰ ’ਤੇ ਇਥੋਂ ਕਰੂਜ਼ ਸੰਚਾਲਨ ਸ਼ੁਰੂ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ