JALANDHAR WEATHER

ਦਿੱਲੀ ਪੁਲਿਸ ਦਾ ‘ਆਪ੍ਰੇਸ਼ਨ ਆਘਾਤ’, 63 ਵਿਅਕਤੀ ਕੀਤੇ ਕਾਬੂ

ਨਵੀਂ ਦਿੱਲੀ, 20 ਸਤੰਬਰ- ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਰਾਤ ਭਰ ਕੀਤੀ ਛਾਪੇਮਾਰੀ ਦੌਰਾਨ 63 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਇਸ ਨੂੰ ‘ਆਪ੍ਰੇਸ਼ਨ ਆਘਾਤ’ ਦਾ ਨਾਂਅ ਦਿੱਤਾ ਗਿਆ ਹੈ। ਦੱਖਣ-ਪੂਰਬੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਹੇਮੰਤ ਤਿਵਾੜੀ ਨੇ ਕਿਹਾ ਕਿ ਇਹ ਕਾਰਵਾਈ ਸ਼ਹਿਰ ਵਿਚ ਗੈਂਗਸਟਰਾਂ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਸੀ।

ਛਾਪੇਮਾਰੀ ਦੌਰਾਨ ਪੁਲਿਸ ਨੇ 15 ਪਿਸਤੌਲ, 24 ਜ਼ਿੰਦਾ ਗੋਲੀਆਂ, 78,000 ਰੁਪਏ ਨਕਦ, ਛੇ ਕਿਲੋਗ੍ਰਾਮ ਭੰਗ, 54 ਗ੍ਰਾਮ ਹੈਰੋਇਨ, 50 ਗ੍ਰਾਮ ਤੋਂ ਵੱਧ ਐਮ.ਡੀ.ਐਮ.ਏ. ਅਤੇ ਲਗਭਗ 6,500 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਕਾਰਵਾਈ ਵਿਚ 500 ਪੁਲਿਸ ਕਰਮਚਾਰੀ ਅਤੇ 40 ਵਿਸ਼ੇਸ਼ ਟੀਮਾਂ ਸ਼ਾਮਿਲ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ