ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਬਾਬਾ ਬਕਾਲਾ ਸਾਹਿਬ, 4 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਥਾਣਾ ਬਿਆਸ ਦੀ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਜਿਸ ਦੀ ਲਾਸ਼ ਥਾਣਾ ਬਿਆਸ ਦੇ ਏਰੀਏ ਵਿਚੋਂ ਮਿਲੀ ਹੈ, ਦੀ ਗਰਦਨ ਉਤੇ ਇਕ ਸਾਈਡ ਉਤੇ ਟੈਟੂ ਅਤੇ ਅੰਗਰੇਜ਼ੀ ਵਿਚ ਗਰਦਨ ਇਕ ਸਾਈਡ ਉਤੇ ਹੈਪੀ ਤੇ ਇਕ ਸਾਈਡ ਉਤੇ ਗੋਪੀ ਲਿਖਿਆ ਹੈ। ਲਾਸ਼ ਦੀ ਫੋਰੀ ਤੌਰ ਉਤੇ ਕੋਈ ਪਛਾਣ ਨਹੀਂ ਹੋ ਸਕੀ। ਲਾਸ਼ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਰੱਖਿਆ ਗਿਆ ਹੈ।