ਡਾਇਰੈਕਟਰ ਸ਼ਿਵਾਲਿਕ ਪਬਲਿਕ ਸਕੂਲ ਖਮਾਣੋਂ ਜਸਦੇਵ ਸਿੰਘ ਬੋਪਾਰਾਏ ਦੀ ਸੜਕ ਹਾਦਸੇ ਚ ਮੌਤ

ਖਮਾਣੋਂ (ਫ਼ਤਹਿਗੜ੍ਹ ਸਾਹਿਬ), 4 ਅਕਤੂਬਰ (ਮਨਮੋਹਣ ਸਿੰਘ ਕਲੇਰ) - ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਖਮਾਣੋਂ ਦੇ ਡਾਇਰੈਕਟਰ ਜਸਦੇਵ ਸਿੰਘ ਬੋਪਾਰਾਏ ਦੀ ਕਾਰ ਹਾਦਸਾਗ੍ਰਸਤ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਮੁਖੀ ਖਮਾਣੋਂ ਸਪਿੰਦਰ ਸਿੰਘ ਨੇ ਦੱਸਿਆ ਕਿ ਉਹ ਖਮਾਣੋਂ ਤੋਂ ਆਪਣੇ ਪਿੰਡ ਮੰਡੇਰਾਂ ਜਾ ਰਹੇ ਸਨ, ਕਿ ਉਨ੍ਹਾਂ ਦੀ ਕਾਰ ਓਵਰਬ੍ਰਿਜ ਦੇ ਇਕ ਥਮਲੇ ਨਾਲ ਟਕਰਾ ਗਈ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਜਸਦੇਵ ਸਿੰਘ ਬੋਪਾਰਾਏ ਸੇਵਾ ਮੁਕਤ ਸਿੱਖਿਆ ਸ਼ਾਸ਼ਤਰੀ ਸਟੇਟ ਐਵਾਰਡੀ ਪਿ੍ੰਸੀਪਲ ਬਲੌਰ ਸਿੰਘ ਅਤੇ ਉਚ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਬੋਪਾਰਾਏ ਦੇ ਭਤੀਜੇ ਸਨ, ਜਿਨ੍ਹਾਂ ਬਹੁਤ ਮਿਹਨਤ ਅਤੇ ਲਗਨ ਨਾਲ ਸਿੱਖਿਆ ਖੇਤਰ ਚ ਆਪਣੀਆਂ ਮਿਆਰੀ ਸੇਵਾਵਾਂ ਦਿੱਤੀਆਂ ਅਤੇ ਇਲਾਕੇ ਵਿਦਿਆਰਥੀਆਂ ਲਈ ਵੱਡਾ ਯੋਗਦਾਨ ਸਿੱਖਿਆ ਲਈ ਦਿੱਤਾ। ਇਸ ਹਾਦਸੇ ਚ ਜਸਦੇਵ ਸਿੰਘ ਬੋਪਾਰਾਏ ਦੀ ਹੋਈ ਮੌਤ ਨੇ ਸਮੁੱਚੇ ਖੇਤਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।