ਯੂਆਈਡੀਏਆਈ ਵਲੋਂ 7-15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅੱਪਡੇਟ ਲਈ ਚਾਰਜ ਮੁਆਫ਼

ਨਵੀਂ ਦਿੱਲੀ, 4 ਅਕਤੂਬਰ - ਯੂਆਈਡੀਏਆਈ ਨੇ 7-15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅੱਪਡੇਟ ਲਈ ਚਾਰਜ ਮੁਆਫ਼ ਕਰ ਦਿੱਤੇ ਹਨ, ਜਿਸ ਨਾਲ ਲਗਭਗ 6 ਕਰੋੜ ਬੱਚਿਆਂ ਨੂੰ ਲਾਭ ਹੋਵੇਗਾ। ਐਮਬੀਯੂ ਚਾਰਜ ਦੀ ਛੋਟ 1 ਅਕਤੂਬਰ 2025 ਨੂੰ ਲਾਗੂ ਹੋਵੇਗੀ ਅਤੇ ਇਕ ਸਾਲ ਲਈ ਲਾਗੂ ਰਹੇਗੀ। ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਅਨੁਸਾਰ ਬੱਚਿਆਂ ਦੀ ਸਿੱਖਿਆ, ਸਕਾਲਰਸ਼ਿਪ ਅਤੇ ਡੀਬੀਟੀ ਸਕੀਮਾਂ ਤੱਕ ਪਹੁੰਚ ਨੂੰ ਆਸਾਨ ਬਣਾਉਣ ਲਈ ਆਧਾਰ ਵਿਚ ਮੁਫ਼ਤ ਬਾਇਓਮੈਟ੍ਰਿਕ ਅੱਪਡੇਟ ਸਹਾਈ ਹੋਵੇਗੀ।