ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਲੋਂ ਟੈਕਸਾਸ ਗੋਲੀਬਾਰੀ ਵਿਚ ਭਾਰਤੀ ਵਿਦਿਆਰਥੀ ਦੀ ਮੌਤ 'ਤੇ "ਡੂੰਘਾ ਦੁੱਖ" ਪ੍ਰਗਟ

ਹਿਊਸਟਨ (ਅਮਰੀਕਾ), 4 ਅਕਤੂਬਰ - ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਟੈਕਸਾਸ ਗੋਲੀਬਾਰੀ ਵਿਚ ਭਾਰਤੀ ਵਿਦਿਆਰਥੀ ਦੀ ਦੁਖਦਾਈ ਮੌਤ 'ਤੇ "ਡੂੰਘਾ ਦੁੱਖ" ਪ੍ਰਗਟ ਕੀਤਾ ਹੈ। ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਹੈਦਰਾਬਾਦ ਦੇ ਇਕ ਭਾਰਤੀ ਵਿਦਿਆਰਥੀ ਚੰਦਰਸ਼ੇਖਰ ਪੋਲੇ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜੋ ਕਿ ਟੈਕਸਾਸ ਦੇ ਡੈਂਟਨ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਮਾਰਿਆ ਗਿਆ ਸੀ।ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿਚ, ਕੌਂਸਲੇਟ ਨੇ ਕਿਹਾ, "ਭਾਰਤ ਦੇ ਕੌਂਸਲੇਟ ਜਨਰਲ, ਹਿਊਸਟਨ, ਹੈਦਰਾਬਾਦ ਦੇ ਇਕ ਭਾਰਤੀ ਵਿਦਿਆਰਥੀ ਚੰਦਰਸ਼ੇਖਰ ਪੋਲੇ ਦੀ ਦੁਖਦਾਈ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹੈ, ਜੋ ਕਿ ਟੈਕਸਾਸ ਦੇ ਡੈਂਟਨ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਮਾਰਿਆ ਗਿਆ ਸੀ। ਅਸੀਂ ਪਰਿਵਾਰ ਦੇ ਸੰਪਰਕ ਵਿਚ ਹਾਂ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ।"