ਖ਼ਰਾਬ ਮੌਸਮ ਨੇ ਵਧਾਈ ਕਿਸਾਨਾਂ ਦੀ ਚਿੰਤਾ


ਰਾਜਪੁਰਾ, 5 ਅਕਤੂਬਰ - ਅੱਜ ਸਵੇਰ ਤੋਂ ਹੀ ਮੌਸਮ ਕਾਫ਼ੀ ਖ਼ਰਾਬ ਚੱਲ ਰਿਹਾ ਸੀ, ਰੁਕ-ਰੁਕ ਕੇ ਹਨ੍ਹੇਰੀ ਚੱਲ ਰਹੀ ਸੀ ਅਤੇ ਹਲਕੀ-ਹਲਕੀ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਰਾਜਪੁਰਾ ਦੇ ਵਿਚ ਕਈ ਥਾਵਾਂ 'ਤੇ ਬੋਰਡ ਵੀ ਡਿੱਗ ਗਏ। ਗਰਮੀ ਤੋਂ ਲੋਕਾਂ ਨੂੰ ਰਾਹਤ ਤਾਂ ਮਿਲੀ ਹੈ, ਲੇਕਿਨ ਕਿਸਾਨ ਵੀਰਾਂ ਨੂੰ ਇਸ ਦਾ ਕਾਫ਼ੀ ਨੁਕਸਾਨ ਹੈ ਕਿਉਂਕਿ ਝੋਨਾ (ਜੀਰੀ) ਖੇਤਾਂ ਵਿਚ ਪੱਕਿਆ ਹੋਇਆ ਖੜ੍ਹਾ ਹੈ। ਕਾਫ਼ੀ ਝੋਨਾ ਰਾਜਪੁਰਾ ਦੀ ਅਨਾਜ ਮੰਡੀ ਵਿਚ ਪਿਆ ਹੈ, ਜੋ ਨੀਲੀ ਛੱਤ ਥੱਲੇ ਹੈ ਅਤੇ ਕਾਫ਼ੀ ਦੇ ਉੱਪਰ ਤਰਪਾਲਾਂ ਪਾ ਦਿੱਤੀਆਂ ਗਈਆਂ ਹਨ। ਲੇਬਰ ਵਲੋਂ ਤਰਪਾਲਾਂ ਪਾਈਆਂ ਜਾ ਰਹੀਆਂ ਹਨ, ਜਿਸ ਕਰਕੇ ਕਿਸਾਨ ਕਾਫ਼ੀ ਪਰੇਸ਼ਾਨ ਹਨ। ਕਿਸਾਨਾਂ ਦਾ ਆਖਣਾ ਹੈ ਕਿ ਅਸੀਂ ਤਾਂ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਾਂ, ਪਰ ਹੁਣ ਪਰਮਾਤਮਾ ਨੇ ਹੋਰ ਹਨ੍ਹੇਰੀ ਚਲਾ ਦਿੱਤੀ ਹੈ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਸਾਡੀ ਮਦਦ ਕੀਤੀ ਜਾਵੇ। ਮਜ਼ਦੂਰਾਂ ਵਲੋਂ ਵੀ ਝੋਨੇ ਦੇ ਉੱਪਰ ਤਰਪਾਲਾਂ ਪਾਈਆਂ ਜਾ ਰਹੀਆਂ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਤਰਪਾਲਾਂ ਹਨ, ਉਨ੍ਹਾਂ ਨੇ ਪਾ ਦਿੱਤੀਆਂ ਹਨ ਅਤੇ ਕਾਫ਼ੀ ਲੋਕ ਪਾ ਰਹੇ ਹਨ।