ਪਾਕਿਸਤਾਨ: ਕਰਾਚੀ ਵਿਚ ਗੋਲੀਬਾਰੀ ਦੀਆਂ 6 ਘਟਨਾਵਾਂ ਦੌਰਾਨ 4 ਮੌਤਾਂ

ਕਰਾਚੀ (ਪਾਕਿਸਤਾਨ), 5 ਅਕਤੂਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਕਰਾਚੀ ਵਿਚ ਤਿੰਨ ਘੰਟੇ ਦੇ ਅੰਤਰਾਲ ਦੌਰਾਨ ਗੋਲੀਬਾਰੀ ਦੀਆਂ ਛੇ ਘਟਨਾਵਾਂ ਵਿਚ ਲਗਭਗ ਚਾਰ ਲੋਕ ਮਾਰੇ ਗਏ।ਕਰਾਚੀ ਦੇ ਓਰੰਗੀ ਟਾਊਨ ਇਲਾਕੇ ਵਿਚ ਇਕ ਡਕੈਤੀ ਦਾ ਵਿਰੋਧ ਕਰਨ 'ਤੇ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਇਸ ਘਟਨਾ ਵਿਚ ਇਕ ਡਾਕੂ ਵੀ ਮਾਰਿਆ ਗਿਆ। ਲੁਟੇਰਿਆਂ ਨੇ ਇਕਬਾਲ ਮਾਰਕੀਟ ਪੁਲਿਸ ਸਟੇਸ਼ਨ ਦੀ ਹੱਦ ਵਿਚ ਇਕ ਐਲਪੀਜੀ ਦੁਕਾਨ ਵਿਚ ਡਕੈਤੀ ਕੀਤੀ ਸੀ।
ਨਿਊਜ਼ ਏਜੰਸੀ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਦੁਕਾਨਦਾਰ ਨੇ ਡਕੈਤੀ ਦੇ ਵਿਰੋਧ ਵਿਚ ਇਕ ਡਾਕੂ ਤੋਂ ਇਕ ਹਥਿਆਰ ਖੋਹ ਲਿਆਅਤੇ ਉਸ 'ਤੇ ਗੋਲੀਬਾਰੀ ਕਰ ਦਿੱਤੀ, ਜਦੋਂ ਕਿ ਰਹੀਮ ਨਾਮਕ ਡਾਕੂ ਬਾਅਦ ਵਿਚ ਜ਼ਖਮੀ ਹੋ ਗਿਆ, ਜਦੋਂ ਕਿ ਉਸ ਦਾ ਸਾਥੀ ਮੌਕੇ ਤੋਂ ਭੱਜ ਗਿਆ।ਪੁਲਿਸ ਨੇ ਦੱਸਿਆ ਕਿ ਮਾਰੇ ਗਏ ਡਾਕੂ ਨੂੰ ਕਤਲ ਅਤੇ ਡਕੈਤੀਆਂ ਸਮੇਤ ਕਈ ਮਾਮਲਿਆਂ ਵਿਚ ਕਈ ਵਾਰ ਗ੍ਰਿਫਤਾਰ ਵੀ ਕੀਤਾ ਗਿਆ ਸੀ।