ਰੂਸ ਵਲੋਂ ਯੂਕਰੇਨ ਦੀਆਂ ਰੇਲਗੱਡੀਆਂ 'ਤੇ ਹਮਲਾ, 1 ਦੀ ਮੌਤ-30 ਜ਼ਖਮੀ

ਸੁਮੀ (ਯੂਕਰੇਨ), 5 ਅਕਤੂਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਰੂਸ ਵਲੋਂ ਯੂਕਰੇਨ ਦੇ ਉੱਤਰੀ ਸੁਮੀ ਖੇਤਰ ਵਿਚ ਇਕ ਰੇਲਵੇ ਸਟੇਸ਼ਨ 'ਤੇ ਦੋ ਰੇਲਗੱਡੀਆਂ ਉੱਪਰ ਕੀਤੇ ਗਏ ਡਰੋਨ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਜ਼ਖ਼ਮੀ ਹੋ ਗਏ।ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਇਹ ਹਮਲਾ "ਬੇਰਹਿਮ" ਸੀ।
ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ, ਉਨ੍ਹਾਂ ਨੇ ਕਿਹਾ, "ਸੁਮੀ ਖੇਤਰ ਦੇ ਸ਼ੋਸਤਕਾ ਵਿਚ ਰੇਲਵੇ ਸਟੇਸ਼ਨ 'ਤੇ ਇਕ ਬੇਰਹਿਮ ਰੂਸੀ ਡਰੋਨ ਹਮਲਾ। ਸਾਰੀਆਂ ਐਮਰਜੈਂਸੀ ਸੇਵਾਵਾਂ ਪਹਿਲਾਂ ਹੀ ਮੌਕੇ 'ਤੇ ਹਨ ਅਤੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀਆਂ ਬਾਰੇ ਸਾਰੀ ਜਾਣਕਾਰੀ ਸਥਾਪਤ ਕੀਤੀ ਜਾ ਰਹੀ ਹੈ। ਹੁਣ ਤੱਕ, ਅਸੀਂ ਘੱਟੋ-ਘੱਟ 30 ਪੀੜਤਾਂ ਬਾਰੇ ਜਾਣਦੇ ਹਾਂ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਯੂਕਰਜ਼ਾਲਿਜ਼ਨੀਤਸੀਆ ਸਟਾਫ਼ ਅਤੇ ਯਾਤਰੀ ਦੋਵੇਂ ਹਮਲੇ ਵਾਲੀ ਥਾਂ 'ਤੇ ਸਨ।"