ਅੱਜ ਵੀ ਖੋਲ੍ਹੇ ਗਏ ਭਾਖੜਾ ਡੈਮ ਦੇ ਫਲੱਡ ਗੇਟ

ਨੰਗਲ, 5 ਅਕਤੂਬਰ - ਭਿਆਨਕ ਹੜ੍ਹਾਂ ਦੀ ਮਾਰ 'ਚੋਂ ਉੱਭਰ ਰਹੇ ਪੰਜਾਬ ਨੂੰ ਮੁੜ ਹੜ੍ਹਾਂ ਦਾ ਖ਼ੌਫ਼ ਸਤਾਉਣ ਲੱਗ ਪਿਆ ਹੈ | ਭਾਖੜਾ ਡੈਮ ਦੇ ਫਲੱਡ ਗੇਟ ਅੱਜ ਵੀ ਖੋਲ੍ਹੇ ਗਏ ਹਨ। 2-2 ਫੁੱਟ ਤੱਕ ਫਲੱਡ ਗੇਟ ਖੋਲ੍ਹੇ ਗਏ ਹਨ। ਭਾਖੜਾ ਡੈਮ 'ਚ ਪਾਣੀ ਦਾ ਪੱਧਰ 1671.40 ਫੁੱਟ ''ਤੇ ਹੈ। ਡੈਮ ਤੋਂ 40,964 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬੀ. ਬੀ. ਐਮ. ਬੀ. ਨੇ ਅਹਿਤਿਆਤੀ ਕਦਮ ਵਜੋਂ ਭਾਖੜਾ ਡੈਮ ਦੇ ਫਲੱਡ ਗੇਟ ਨੂੰ 2-2 ਫੁੱਟ ਤੱਕ ਖੋਲ੍ਹਣ ਦਾ ਫ਼ੈਸਲਾ ਲਿਆ ਹੈ | ਇਹ ਫ਼ੈਸਲਾ ਮੌਸਮ ਵਿਭਾਗ ਵਲੋਂ ਅਗਲੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੀ ਚੇਤਾਵਨੀ ਦੇ ਬਾਅਦ ਲਿਆ ਗਿਆ ਹੈ |