ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਸੰਗਰੂਰ ਵਿਚ 17 ਬਲਾਕ ਪ੍ਰਧਾਨਾਂ ਦੀਆਂ ਮੁੜ ਕੀਤੀਆਂ ਨਿਯੁਕਤੀਆਂ

ਸੰਗਰੂਰ, 5 ਅਕਤੂਬਰ (ਧੀਰਜ ਪਸ਼ੋਰੀਆ) - ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਵਿਧਾਨ ਸਭਾ ਹਲਕਾ ਸੰਗਰੂਰ ਵਿਚ 17 ਬਲਾਕ ਪ੍ਰਧਾਨਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਬਲਾਕ ਪ੍ਰਧਾਨਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ,ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਕੈਬਨਟ ਮੰਤਰੀ, ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਨ੍ਹਾਂ ਬਲਾਕ ਪ੍ਰਧਾਨਾਂ ਵਿਚ ਗੁਰਪਿਆਰ ਸਿੰਘ ਅਕੋਈ ਸਾਹਿਬ, ਮਨਦੀਪ ਸਿੰਘ ਰੂਪਾਹੇੜੀ, ਤੇਜਵਿੰਦਰ ਸਿੰਘ ਸੰਤੋਖਪੁਰਾ, ਬਿਕਰਮ ਸਿੰਘ ਨੱਕਟੇ, ਟਿੰਕਲ ਗਰਗ, ਸੁਖਵਿੰਦਰ ਸਿੰਘ ਮਣੀ, ਰਣਜੀਤ ਸਿੰਘ ਭੜੋ, ਜਸਪਾਲ ਸਿੰਘ ਮਟਰਾਂ,ਜਗਸੀਰ ਸਿੰਘ ਝਨੇੜੀ, ਹਿਮਾਂਸ਼ੂ ਸਿੰਗਲਾ, ਚਰਨਜੀਤ ਸਿੰਘ ਚੰਨੀ, ਜਗਜੀਤ ਸਿੰਘ ਜੁਗਨੂੰ, ਅਵਤਾਰ ਸਿੰਘ ਤਾਰੀ, ਅਮਨਦੀਪ ਸਿੰਘ ਸੇਖੋ,ਹਰਿੰਦਰ ਬਾਵਾ, ਅਵਤਾਰ ਸਿੰਘ ਆਲੋਅਰਖ ਅਤੇ ਜਤਿੰਦਰ ਬਾਵਾ ਸ਼ਾਮਿਲ ਹਨ।